ਦਹੀਂ ਚੌਲ ਖਾ ਕੇ ਸੁੱਤੀ ਧੀ ਦੀ ਸਿਹਤ ਵਿਗੜਨ ਪਿੱਛੋਂ ਹਸਪਤਾਲ ਵਿਚ ਮੌਤ, ਮਗਰੋਂ ਹੀ ਪੁੱਤ ਦੀ ਸਿਹਤ ਵਿਗੜਨ ਦਾ ਆ ਗਿਆ ਫੋਨ, ਉਸ ਨੇ ਵੀ ਤੋੜਿਆ ਦਮ

ਦਹੀਂ ਚੌਲ ਖਾ ਕੇ ਸੁੱਤੀ ਧੀ ਦੀ ਸਿਹਤ ਵਿਗੜਨ ਪਿੱਛੋਂ ਹਸਪਤਾਲ ਵਿਚ ਮੌਤ, ਮਗਰੋਂ ਹੀ ਪੁੱਤ ਦੀ ਸਿਹਤ ਵਿਗੜਨ ਦਾ ਆ ਗਿਆ ਫੋਨ, ਉਸ ਨੇ ਵੀ ਤੋੜਿਆ ਦਮ


ਵੀਓਪੀ ਬਿਊਰੋ, ਕੁਰੂਕਸ਼ੇਤਰ : ਪਿੰਡ ਇੰਦਬੜੀ ’ਚ ਰਾਤ ਨੂੰ ਦਹੀਂ-ਚੌਲ ਖਾ ਕੇ ਸੁੱਤੇ ਦੋ ਮਾਸੂਮਾਂ ਦੀ ਤਬੀਅਤ ਵਿਗੜ ਗਈ, ਹਸਪਤਾਲ ਵਿਚ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਦੋਵਾਂ ਦੀ ਪਛਾਣ ਸੱਤਵੀਂ ਜਮਾਤ ’ਚ ਪੜ੍ਹਦੀ 11 ਸਾਲਾ ਤਮੰਨਾ ਤੇ ਤੀਜੀ ਜਮਾਤ ਦੇ ਅੱਠ ਸਾਲਾ ਅਭਿਸ਼ੇਕ ਵਜੋਂ ਹੋਈ ਹੈ।


ਪਿੰਡ ਇੰਦਬੜੀ ਵਾਸੀ ਸੁਖਬੀਰ ਨੇ ਦੱਸਿਆ ਕਿ ਉਸ ਦੀ 11 ਸਾਲਾ ਧੀ ਤਮੰਨਾ ਤੇ ਅੱਠ ਸਾਲਾ ਪੁੱਤਰ ਅਭਿਸ਼ੇਕ ਨੇ ਰਾਤ ਅੱਠ ਵਜੇ ਘਰ ’ਚ ਦਹੀਂ-ਚੌਲ ਖਾਧੇ ਸਨ। ਰਾਤ ਦੋ ਵਜੇ ਅਚਾਨਕ ਤਮੰਨਾ ਦੀ ਤਬੀਅਤ ਵਿਗੜੀ। ਉਸ ਦੇ ਸਿਰ ’ਚ ਤੇਜ਼ ਦਰਦ ਹੋ ਰਿਹਾ ਸੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਫਿਰ ਫੋਨ ਆਇਆ ਕਿ ਅਭਿਸ਼ੇਕ ਦੀ ਵੀ ਸਿਹਤ ਵਿਗੜ ਗਈ ਹੈ ਤੇ ਉਸ ਦੇ ਸਿਰ ’ਚ ਵੀ ਤੇਜ਼ ਦਰਦ ਹੋਇਆ। ਅਭਿਸ਼ੇਕ ਨੂੰ ਵੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।

ਬੱਚਿਆਂ ਦੀ ਮੌਤ ਨਾਲ ਪਿੰਡ ’ਚ ਮਾਤਮ ਛਾਇਆ ਹੋਇਆ ਹੈ।ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਡਾਕਟਰਾਂ ਨੇ ਸੈਂਪਲ ਕੈਮੀਕਲ ਜਾਂਚ ਤੇ ਡੀਐੱਨਏ ਜਾਂਚ ਲਈ ਭੇਜ ਦਿੱਤੇ ਹਨ।

error: Content is protected !!