ਹਰਿਆਣਾ ਹਿੰਸਾ ਦੇ ਤਾਰ ਪੰਜਾਬ ਦੇ ਮਾਨਸਾ ਨਾਲ ਜੁੜੇ! ਪੁਲਿਸ ਨੇ ਜਾਂਚ ਦੌਰਾਨ ਕੀਤਾ ਵੱਡਾ ਖੁਲਾਸਾ

ਹਰਿਆਣਾ ਹਿੰਸਾ ਦੇ ਤਾਰ ਪੰਜਾਬ ਦੇ ਮਾਨਸਾ ਨਾਲ ਜੁੜੇ! ਪੁਲਿਸ ਨੇ ਜਾਂਚ ਦੌਰਾਨ ਕੀਤਾ ਵੱਡਾ ਖੁਲਾਸਾ

ਨੂੰਹ (ਵੀਓਪੀ ਬਿਊਰੋ) ਹਰਿਆਣਾ ਦੇ ਨੂੰਹ ਵਿੱਚ ਸੋਮਵਾਰ ਨੂੰ ਜਲੂਸ ਦੌਰਾਨ ਭੜਕੀ ਫਿਰਕੂ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਿੰਸਾ ਦੀ ਅੱਗ ਗੁਰੂਗ੍ਰਾਮ ਤੋਂ ਦਿੱਲੀ ਤੱਕ ਪਹੁੰਚ ਗਈ ਹੈ। ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਇਸ ਦੌਰਾਨ ਨੂੰਹ ਹਿੰਸਾ ਪੰਜਾਬ ਨਾਲ ਜੁੜਦੀ ਨਜ਼ਰ ਆ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇੱਕ ਪੰਜਾਬ ਨੰਬਰ ਦੀ ਗੱਡੀ ਦੰਗਾਕਾਰੀਆਂ ਦੀ ਅਗਵਾਈ ਕਰ ਰਹੀ ਸੀ। ਇੱਕ ਹੁੰਡਈ ਵੇਨਿਊ ਕਾਰ ਨੰਬਰ ਪੀਬੀ 31 ਡਬਲਯੂ 4831 ਵਿੱਚ ਕੁਝ ਲੋਕ ਇੱਕ ਖਾਸ ਭਾਈਚਾਰੇ ਦੇ ਲੜਕਿਆਂ ਦੀ ਅਗਵਾਈ ਕਰ ਰਹੇ ਸਨ। ਜਾਣਕਾਰੀ ਅਨੁਸਾਰ ਇਹ ਕਾਰ ਮਾਨਸਾ ਜ਼ਿਲ੍ਹੇ ਦੇ ਨਿਰਮਲ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ 31 ਜੁਲਾਈ ਨੂੰ ਹਰਿਆਣਾ ਦੇ ਨੂੰਹ ‘ਚ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ‘ਸ਼ੋਭਾ ਯਾਤਰਾ’ ਦੌਰਾਨ ਹਿੰਸਾ ਭੜਕ ਗਈ ਸੀ। ਇਸ ਫਿਰਕੂ ਹਿੰਸਾ ਵਿੱਚ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਜੁਮਨ ਮਸਜਿਦ ਨੂੰ ਅੱਗ ਲਾ ਦਿੱਤੀ ਗਈ ਹੈ ਅਤੇ ਇੱਕ ਇਮਾਮ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਨੂੰਹ ਜ਼ਿਲ੍ਹੇ ਵਿੱਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ 14 ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਕੇਂਦਰੀ ਬਲਾਂ ਦੀਆਂ ਤਿੰਨ ਟੀਮਾਂ ਪਲਵਲ ਵਿੱਚ ਅਤੇ ਇੱਕ-ਇੱਕ ਟੀਮ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਤਾਇਨਾਤ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੂੰਹ ਵਿੱਚ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਐਫ) ਦੇ 1000 ਜਵਾਨ ਤਾਇਨਾਤ ਕੀਤੇ ਜਾਣਗੇ।

error: Content is protected !!