ਘਰ ਵਿਚ ਇਕੱਲੀ ਸੀ ਔਰਤ, ਦਿਨ ਦਿਹਾੜੇ ਮੂੰਹ ਬੰਨ੍ਹ ਕੇ ਆਏ ਮੁਲਜ਼ਮ, ਰੌਲਾ ਪਾਉਣ ਲੱਗੀ ਤਾਂ ਗਲਾ ਘੁੱਟ ਕੇ ਕੀਤੀ ਹੱਤਿਆ, ਗਹਿਣੇ ਲੈ ਗਏ

ਘਰ ਵਿਚ ਇਕੱਲੀ ਸੀ ਔਰਤ, ਦਿਨ ਦਿਹਾੜੇ ਮੂੰਹ ਬੰਨ੍ਹ ਕੇ ਆਏ ਮੁਲਜ਼ਮ, ਰੌਲਾ ਪਾਉਣ ਲੱਗੀ ਤਾਂ ਗਲਾ ਘੁੱਟ ਕੇ ਕੀਤੀ ਹੱਤਿਆ, ਗਹਿਣੇ ਲੈ ਗਏ


ਵੀਓਪੀ ਬਿਊੜੋ, ਬਰਨਾਲਾ- ਸੰਘਣੀ ਆਬਾਦੀ ’ਚ ਦਿਨ-ਦਿਹਾੜੇ 2 ਲੁਟੇਰਿਆਂ ਨੇ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਔਰਤ ਦਾ ਕਤਲ ਕਰ ਕੇ ਗਹਿਣੇ ਲੈ ਗਏ। ਘਟਨਾ ਸਥਾਨਕ ਸ਼ੇਖਾ ਰੋਡ ਗਲੀ ਨੰਬਰ 1 ’ਚ ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ।
ਜਾਣਕਾਰੀ ਅਨੁਸਾਰ 2 ਲੁਟੇਰੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਉਨ੍ਹਾਂ ਦੇ ਮੂੰਹ ਢਕੇ ਹੋਏ ਸੀ। ਉਹ ਜਸਵੰਤ ਰਾਏ ਦੇ ਘਰ ਦਾਖਲ ਹੋ ਗਏ। ਘਰ ’ਚ ਉਸ ਦੀ ਪਤਨੀ ਮੰਜੂ ਬਾਲਾ ਘਰ ਵਿਚ ਇਕੱਲੀ ਸੀ। ਲੁਟੇਰਿਆਂ ਨੇ ਉਸ ਦੇ ਕੰਨਾਂ ’ਚ ਪਾਈਆਂ ਵਾਲੀਆਂ ਖੋਹ ਲਈਆਂ। ਔਰਤ ਨੇ ਜਦੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਲੁਟੇਰਿਆਂ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਲੁਟੇਰੇ 20 ਮਿੰਟ ਤੱਕ ਘਰ ’ਚ ਦਾਖਲ ਰਹੇ ਅਤੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੰਦੇ ਰਹੇ। ਘਰ ਦੇ ਕਮਰੇ ’ਚ ਪਈਆਂ ਅਲਮਾਰੀਆਂ ਦੀ ਵੀ ਫਰੋਲਾ-ਫਰਾਲੀ ਕੀਤੀ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁਟੇਰੇ ਥੋੜੀ ਦੂਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਡੀ. ਰਮਨੀਸ਼ ਚੌਧਰੀ, ਡੀ. ਐੱਸ. ਪੀ. ਸਤਬੀਰ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਫੁਟੇ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਸਤਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁਲਜ਼ਮ ਜਲਦ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।

error: Content is protected !!