‘ਪੈਗ ਲਾ ਨਹੀਂ ਤਾਂ 50 ਰੁਪਏ ਦੇ’, ਦੋਸਤ ਨਾਲ ਸ਼ਰਾਬ ਪੀਂਦੇ ਦੀ ਫਸ ਗਈ ਗਰਾਰੀ, ਰੁਪਏ ਨਾ ਦੇਣ ਉਤੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ’ਤਾ

‘ਪੈਗ ਲਾ ਨਹੀਂ ਤਾਂ 50 ਰੁਪਏ ਦੇ’, ਦੋਸਤ ਨਾਲ ਸ਼ਰਾਬ ਪੀਂਦੇ ਦੀ ਫਸ ਗਈ ਗਰਾਰੀ, ਰੁਪਏ ਨਾ ਦੇਣ ਉਤੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ’ਤਾ


ਵੀਓਪੀ ਬਿਊਰੋ, ਖੰਨਾ : ਪੰਜਾਬ ਦੇ ਸਮਰਾਲਾ, ਖੰਨਾ ਦੇ ਪਿੰਡ ਢਿਲਵਾਂ ‘ਚ 50 ਰੁਪਏ ਲਈ ਕਤਲ ਦੋਸਤ ਦਾ ਹੀ ਕਤਲ ਕਰ ਦਿੱਤਾ ਗਿਆ। ਦੋਵੇਂ ਸ਼ਰਾਬ ਪੀ ਰਹੇ ਸੀ ਕਿ ਝਗੜਾ ਕਰਨ ਲੱਗੇ। ਫਿਰ ਡੰਡੇ ਨਾਲ ਇੰਨਾ ਕੁੱਟਿਆ ਕਿ ਦੋਸਤ ਦੀ ਮੌਤ ਹੋ ਗਈ।ਇਸ ਕਤਲ ਕੇਸ ਵਿਚ ਪੁਲਿਸ ਨੇ ਮੁਲਜ਼ਮ ਇੰਨਜੀਤ ਮੁਖੀਆ ਵਾਸੀ ਜ਼ਿਲ੍ਹਾ ਬਾੜਾ (ਨੇਪਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮ੍ਰਿਤਕ ਦੀ ਪਛਾਣ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵਨਾਥ ਮੁਖੀਆ (45) ਵਜੋਂ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿਤੀ ਗਈ।


ਡੀਐਸਪੀ ਵਰਿਆਮ ਸਿੰਘ ਨੇ ਦਸਿਆ ਕਿ ਸ਼ਿਵਨਾਥ ਮੁਖੀਆ ਅਤੇ ਅੰਤਰਜੀਤ ਦੋਵੇਂ ਪਿੰਡ ਢਿਲਵਾਂ ਵਿਚ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਮੋਟਰਾਂ ’ਤੇ ਰਹਿੰਦੇ ਹਨ। ਬੀਤੀ ਰਾਤ ਦੋਵੇਂ ਸ਼ਰਾਬ ਲਿਆ ਕੇ ਪੀਣ ਲੱਗੇ। ਸ਼ਰਾਬ ਪੀਂਦਿਆਂ ਹੀ ਅੰਦਰਜੀਤ ਨੇ ਸ਼ਿਵਨਾਥ ਨੂੰ ਇੱਕ ਪੈੱਗ ਹੋਰ ਲਾਉਣ ਲਈ ਕਿਹਾ। ਸ਼ਿਵਨਾਥ ਨੇ ਪੈੱਗ ਲਗਾਉਣ ਤੋਂ ਇਨਕਾਰ ਕਰ ਦਿਤਾ। ਪੈੱਗ ਨਾ ਲਗਾਉਣ ‘ਤੇ ਇੰਦਰਜੀਤ ਨੇ ਉਸ ਤੋਂ 50 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ।


50 ਰੁਪਏ ਨਾ ਦੇਣ ‘ਤੇ ਇੰਦਰਜੀਤ ਨੇ ਮੋਟਰ ‘ਤੇ ਪਏ ਡੰਡੇ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਿਵਨਾਥ ਮੁਖੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੰਦਰਜੀਤ ਵੀ ਸ਼ਰਾਬ ਦੇ ਨਸ਼ੇ ਵਿਚ ਸਾਰੀ ਰਾਤ ਮੋਟਰ ’ਤੇ ਡਿੱਗਿਆ ਰਿਹਾ। ਸਵੇਰੇ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਉਥੋਂ ਹੀ ਮੁਲਜ਼ਮ ਇੰਦਰਜੀਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!