ਕਸਰਤ ਕਰਨ ਆਏ ਨੌਜਵਾਨ ਨੂੰ ਮਾਰੀਆਂ 10 ਗੋਲ਼ੀਆਂ, ਬਾਈਕਾਂ ਉਤੇ ਆਏ ਪੰਜ ਮੁਲਜ਼ਮਾਂ ਨੇ ਕੀਤੀ ਹੱਤਿਆ, ਹਥਿਆਰ ਲਹਿਰਾਉਂਦੇ ਹੋਏ ਫਰਾਰ

ਕਸਰਤ ਕਰਨ ਆਏ ਨੌਜਵਾਨ ਨੂੰ ਮਾਰੀਆਂ 10 ਗੋਲ਼ੀਆਂ, ਬਾਈਕਾਂ ਉਤੇ ਆਏ ਪੰਜ ਮੁਲਜ਼ਮਾਂ ਨੇ ਕੀਤੀ ਹੱਤਿਆ, ਹਥਿਆਰ ਲਹਿਰਾਉਂਦੇ ਹੋਏ ਫਰਾਰ


ਵੀਓਪੀ ਬਿਊਰੋ, ਬਹਾਦਰਗੜ੍ਹ : ਕਸਰਤ ਕੇਂਦਰ ’ਚ ਕਸਰਤ ਕਰਨ ਗਏ ਤਕਰੀਬਨ 34 ਸਾਲਾਂ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਪਿੰਡ ਸੌਲਧਾ ’ਚ ਸਵੇਰੇ ਸਰਕਾਰੀ ਸਕੂਲ ’ਚ ਸਥਿਤ ਕਸਰਤ ਕੇਂਦਰ ਵਿਚ ਪੰਜ ਹਮਲਾਵਰਾਂ ਨੇ ਉਸ ਨੂੰ ਅੱਠ ਤੋਂ ਦਸ ਗੋਲੀਆਂ ਮਾਰੀਆਂ। ਮ੍ਰਿਤਕ ਦੀ ਪਛਾਣ ਸ੍ਰੀਕਿਸ਼ਨ ਉਰਫ਼ ਭੋਲੂ ਵਜੋਂ ਹੋਈ। ਭੋਲੂ ਖੇਤੀਬਾੜੀ ਕਰਦਾ ਸੀ ਤੇ ਰੋਜ਼ਾਨਾ ਸਵੇਰੇ ਕਸਰਤ ਲਈ ਜਾਂਦਾ ਸੀ।

ਬੁੱਧਵਾਰ ਸਵੇਰੇ ਕਰੀਬ ਸੱਤ ਵਜੇ ਉਹ ਕਸਰਤ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਹਮਲਾਵਰ ਅੰਦਰ ਪਹੁੰਚੇ ਤੇ ਉਨ੍ਹਾਂ ਨੇ ਸ੍ਰੀਕਿਸ਼ਨ ਨੂੰ ਨਿਸ਼ਾਨਾ ਬਣਾ ਕੇ ਤਾਬੜਤੋੜ ਗੋਲੀਆਂ ਮਾਰ ਦਿੱਤੀਆਂ। ਉਸ ਦੇ ਪੈਰਾਂ, ਪੇਟ, ਸੀਨੇ ਤੇ ਚਿਹਰੇ ’ਤੇ ਗੋਲੀਆਂ ਲੱਗੀਆਂ। ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਹਮਲਾਵਰ ਹਥਿਆਰ ਲਹਿਰਾਉਂਦੇ ਹੋਏ ਭੱਜ ਨਿਕਲੇ। ਹੱਤਿਆ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ। ਪੁਲਿਸ ਵੱਲੋਂ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!