ਐਨਆਈਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ, ਸੁਨੀਲ ਜਾਖੜ ਨੇ ਪ੍ਰਗਟਾਇਆ ਇਤਰਾਜ਼, ਕਿਹਾ-ਸਮਾਜ ਭਲਾਈ ਵਿਚ ਜੁਟੀ ਸੰਸਥਾ ਉਤੇ ਛਾਪੇਮਾਰੀ ਗ਼ਲਤ

ਐਨਆਈਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ, ਸੁਨੀਲ ਜਾਖੜ ਨੇ ਪ੍ਰਗਟਾਇਆ ਇਤਰਾਜ਼, ਕਿਹਾ-ਸਮਾਜ ਭਲਾਈ ਵਿਚ ਜੁਟੀ ਸੰਸਥਾ ਉਤੇ ਛਾਪੇਮਾਰੀ ਗ਼ਲਤ


ਵੀਓਪੀ ਬਿਊਰੋ, ਚੰਡੀਗੜ੍ਹ : ਬੀਤੇ ਦਿਨੀਂ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ ਕਰ ਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵੱਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ ‘ਚ ਵੀ ਛਾਪੇਮਾਰੀ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ।


ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਖਾਲਸਾ ਏਡ ਦੇ ਦਫ਼ਤਰ ‘ਤੇ ਐੱਨ. ਆਈ. ਏ. ਦੇ ਛਾਪਿਆਂ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ। ਜਾਖੜ ਨੇ ਕਿਹਾ ਕਿ ਖਾਲਸਾ ਏਡ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਹੈ ਅਤੇ ਦੇਸ਼-ਵਿਦੇਸ਼ ‘ਚ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਖਾਲਸਾ ਏਡ ਉੱਥੇ ਪਹੁੰਚਦੀ ਹੈ।ਇਸ ਲਈ ਖਾਲਸਾ ਏਡ ਦੇ ਦਫ਼ਤਰ ‘ਤੇ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕਰਨਾ ਗਲਤ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਦਿੱਲੀ ਦੇ ਸੰਸਦ ਭਵਨ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ।

error: Content is protected !!