ਭਰੀ ਪੰਚਾਇਤ ਸਾਹਮਣੇ ਹੀ ਪਤਨੀ ਤੇ ਉਸ ਦੇ ਪ੍ਰੇਮੀ ਦਾ ਭਜਾ-ਭਜਾ ਕੇ ਕੀਤਾ ਕਤਲ, ਪਹਿਲਾਂ ਮਾਰੀ ਗੋਲੀ ਫਿਰ ਕੁਹਾੜੀ ਨਾਲ ਕੀਤੇ ਵਾਰ

ਭਰੀ ਪੰਚਾਇਤ ਸਾਹਮਣੇ ਹੀ ਪਤਨੀ ਤੇ ਉਸ ਦੇ ਪ੍ਰੇਮੀ ਦਾ ਭਜਾ-ਭਜਾ ਕੇ ਕੀਤਾ ਕਤਲ, ਪਹਿਲਾਂ ਮਾਰੀ ਗੋਲੀ ਫਿਰ ਕੁਹਾੜੀ ਨਾਲ ਕੀਤੇ ਵਾਰ


ਵੀਓਪੀ ਬਿਊਰੋ, ਨੈਸ਼ਨਲ-ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਗਿਜੌਰਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸੇਮਰੀ ਵਿੱਚ ਪੰਚਾਇਤ ਦੀ ਮੌਜੂਦਗੀ ਵਿਚ ਡਬਲ ਮਰਡਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਅਤੇ ਉਸ ਦੇ ਕਥਿਤ ਪ੍ਰੇਮੀ ਦਾ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮੁੱਖ ਮੁਲਜ਼ਮ ਮੁਰਾਰੀ ਬਘੇਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹੋ ਗਏ।
ਦਰਅਸਲ ਮਹਿਲਾ ਮਹਾਦੇਵੀ ਬਘੇਲ ਅਤੇ ਉਸ ਦੀ ਭਾਬੀ ਵਿਚਾਲੇ ਚੱਲ ਰਹੇ ਝਗੜੇ ਨੂੰ ਲੈ ਕੇ ਵੀਰਵਾਰ ਨੂੰ ਪੰਚਾਇਤ ਬੁਲਾਈ ਗਈ ਸੀ।

ਮਹਿਲਾ ਮਹਾਦੇਵੀ ਬਘੇਲ ਆਪਣੇ ਪ੍ਰੇਮੀ ਧਰਮਿੰਦਰ ਜਾਟ ਨਾਲ ਪੰਚਾਇਤ ਵਿੱਚ ਸ਼ਾਮਲ ਹੋਈ ਸੀ। ਦੋਵਾਂ ਦਾ ਲੰਬੇ ਸਮੇਂ ਤੋਂ ਰਿਸ਼ਤਾ ਸੀ। ਧਰਮਿੰਦਰ ਸੇਮਰੀ ਤੋਂ 10 ਕਿਲੋਮੀਟਰ ਦੂਰ ਇਖਾੜਾ ਪਿੰਡ ਦਾ ਰਹਿਣ ਵਾਲਾ ਸੀ। ਮੁਰਾਰੀ ਬਘੇਲ ਨੇ ਮਹਾਦੇਵੀ ਬਘੇਲ ਅਤੇ ਧਰਮਿੰਦਰ ਜਾਟ ਦੀ ਮੌਜੂਦਗੀ ‘ਚ ਪੰਚਾਇਤ ਬੁਲਾਈ। ਅਚਾਨਕ ਪੰਚਾਇਤ ਵਿਚ ਬਹਿਸ ਵਧ ਗਈ। ਫਿਰ ਮਹਾਦੇਵੀ ਅਤੇ ਧਰਮਿੰਦਰ ਦਾ ਖੇਤ ਵਿੱਚ ਹੀ ਮੁਰਾਰੀ ਬਘੇਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਭਜਾ-ਭਜਾ ਕੇ ਕਤਲ ਕਰ ਦਿੱਤਾ। ਪਹਿਲਾਂ ਧਰਮਿੰਦਰ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਥੱਕ ਕੇ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਉਸ ‘ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਔਰਤ ਦਾ ਵੀ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਫਿਲਹਾਲ ਮਹਾਦੇਵੀ ਬਘੇਲ ਦਾ ਪਤੀ ਮੁਰਾਰੀ ਬਘੇਲ ਹੀ ਪੁਲਿਸ ਦੀ ਗ੍ਰਿਫਤ ‘ਚ ਆਇਆ ਹੈ। ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।


ਪੁਲਿਸ ਨੇ ਲਾਸ਼ਾਂ ਖੇਤਾਂ ਵਿੱਚੋਂ ਕੱਢ ਕੇ ਬਾਹਰ ਸੜਕ ’ਤੇ ਰੱਖ ਦਿੱਤੀਆਂ ਹਨ। ਬਾਅਦ ਵਿਚ ਉਸ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੇਮ ਸਬੰਧਾਂ ਕਾਰਨ ਇਹ ਦੋਹਰਾ ਕਤਲ ਹੋਇਆ ਹੈ। ਪੁਲਿਸ ਮੁਤਾਬਕ ਫਰਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!