ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਛੋਟੇ-ਛੋਟੇ ਕਵੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾ ਕੇ ਸਮਾਂ ਬੰਨ੍ਹਿਆ
ਜਲੰਧਰ (ਆਸ਼ੂ ਗਾਂਧੀ) ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ‘ਮੇਰਾ ਭਾਰਤ, ਮੇਰੀ ਸ਼ਾਨ’ ਵਿਸ਼ੇ ‘ਤੇ ਆਧਾਰਿਤ ਡਿਸਕਵਰਜ਼ ਕਲਾਸ ਦੇ ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਉੱਤੇ ਕਵਿਤਾ ਵਾਚਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਦੇਸ਼ ਭਗਤੀ ਦੀਆਂ ਪ੍ਰੇਰਨਾਦਾਇਕ ਕਵਿਤਾਵਾਂ ਦਾ ਉਚਾਰਨ ਕੀਤਾ।ਉਨ੍ਹਾਂ ਆਪਣੀਆਂ ਕਵਿਤਾਵਾਂ ਵਿੱਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਫ਼ੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਨੂੰ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਵਿੱਚ ਪੇਸ਼ ਕੀਤਾ। ਉਨ੍ਹਾਂ ਆਪਣੀਆਂ ਕਵਿਤਾਵਾਂ ਰਾਹੀਂ ਦੇਸ਼ ਭਗਤੀ ਦੇ ਜਜ਼ਬੇ ਨੂੰ ਉਜਾਗਰ ਕੀਤਾ।
ਬੱਚਿਆਂ ਵੱਲੋਂ ਪੇਸ਼ ਦੇਸ਼ ਭਗਤੀ ਦੀਆਂ ਕਵਿਤਾਵਾਂ ਨੇ ਸਾਰਿਆਂ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ।ਇਸ ਮੁਕਾਬਲੇ ਵਿੱਚ ਗ੍ਰੀਨ ਮਾਡਲ ਟਾਊਨ ਦੀ ਗਾਰਗੀ ਸ਼ਰਮਾ, ਵਨੈਸ਼ਾ ਸਰੀਨ, ਨਿਪੁਨ ਥਾਪਰ, ਯੋਨੀਤ ਗੰਗਵਾਨੀ ਅਤੇ ਅਨਨਿਆ ਪਹਿਲੇ ਸਥਾਨ ’ਤੇ ਰਹੇ। ਲੋਹਾਰਾਂ ਵਿੱਚ ਆਸਥਾ, ਕਾਸ਼ਿਵ, ਕੈਰਾ ਚਾਵਲਾ ਅਤੇ ਕੈਂਟ ਜੰਡਿਆਲਾ ਰੋਡ ਵਿੱਚ ਕਵੀਸ਼ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਨੂਰਪੁਰ ਰੋਡ ‘ਚ ਹਮਾਯਾ ਮਿੱਤਲ ਅਤੇ ਧਨਵੀ ਪਹਿਲੇ ਸਥਾਨ ‘ਤੇ ਰਹੇ ਜਦਕਿ ਕਪੂਰਥਲਾ ਰੋਡ ‘ਤੇ ਜੀਸ਼ਾ ਗੁਪਤਾ ਅਤੇ ਦੇਵਾਂਸ਼ ਅਰੋੜਾ ਪਹਿਲੇ ਸਥਾਨ ‘ਤੇ ਰਹੇ |
ਡਿਪਟੀ ਡਾਇਰੈਕਟਰ (ਕਲਚਰਲ ਅਫੇਅਰਜ)ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਬੱਚਿਆਂ ਅਤੇ ਉਨ੍ਹਾਂ ਅੰਦਰ ਮੌਜੂਦ ਦੇਸ਼ ਭਗਤੀ ਦੀਆਂ ਭਾਵਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਆਯੋਜਨ ਕਰਨ ਦਾ ਮਕਸਦ ਬੱਚਿਆਂ ਦੇ ਮਨਾਂ ਵਿੱਚੋਂ ਸਟੇਜੀ ਡਰ ਨੂੰ ਦੂਰ ਕਰਨਾ ਅਤੇ ਉਨ੍ਹਾਂ ਦੇ ਸਵੈ-ਪ੍ਰਗਟਾਵੇ ਅਤੇ ਉਚਾਰਨ ਦੇ ਹੁਨਰ ਨੂੰ ਨਿਖਾਰਨਾ ਹੈ।