ਇਕ ਤਰਫਾ ਪਿਆਰ ਵਿਚ ਅੰਨ੍ਹੇ ਨੇ ਦਿਨ ਦਿਹਾੜੇ ਘਰ ਵਿਚ ਵੜ ਕੁੜੀ ਨੂੰ ਵੱਢਿਆ, ਕਤਲ ਮਗਰੋਂ ਪਿੰਡ ਵਿਚ ਪਿਆ ਰੌਲਾ, ਪੁਲਿਸ ਨੇ ਚੱਕਿਆ ਮੁਲਜ਼ਮ

ਇਕ ਤਰਫਾ ਪਿਆਰ ਵਿਚ ਅੰਨ੍ਹੇ ਨੇ ਦਿਨ ਦਿਹਾੜੇ ਘਰ ਵਿਚ ਵੜ ਕੁੜੀ ਨੂੰ ਵੱਢਿਆ, ਕਤਲ ਮਗਰੋਂ ਪਿੰਡ ਵਿਚ ਪਿਆ ਰੌਲਾ, ਪੁਲਿਸ ਨੇ ਚੱਕਿਆ ਮੁਲਜ਼ਮ


ਵੀਓਪੀ ਬਿਊਰੋ, ਜਗਰਾਓਂ : ਇੱਥੋਂ ਦੇ ਨੇੜਲੇ ਪਿੰਡ ਚੀਮਨਾ ਵਿਖੇ ਜਦੋਂ ਕੁੜੀ ਤੇ ਉਸ ਦੀ ਦਾਦੀ ਘਰ ਵਿਚ ਇਕੱਲੀਆਂ ਸਨ ਤਾਂ ਦਿਨ-ਦਿਹਾੜੇ ਕੁੜੀ ਨੂੰ ਬੇਰਹਿਮੀ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਕੁੜੀ ਦੀ ਪਛਾਣ ਗੁਰਮਨਜੋਤ ਕੌਰ ਵਜੋਂ ਹੋਈ। ਪੁਲਿਸ ਨੇ ਕਤਲ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁੜੀ ਦਾ ਕਤਲ ਕਰਨ ਵਾਲਾ ਸ਼ਖ਼ਸ ਉਸ ਨੂੰ ਇਕ ਤਰਫ਼ਾ ਪਿਆਰ ਕਰਦਾ ਸੀ ਅਤੇ ਇਸੇ ਪਿੰਡ ਦਾ ਵਸਨੀਕ ਸੀ। ਬੀਤੇ ਦਿਨ ਜਦੋਂ ਕੁੜੀ ਦਾ ਪਿਤਾ ਜਗਰਾਓਂ ਆਪਣੀ ਮਾਤਾ ਲਈ ਦਵਾਈ ਲੈਣ ਆਇਆ ਤਾਂ ਉਹ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਕੁੜੀ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।


ਮ੍ਰਿਤਕ ਕੁੜੀ ਦੇ ਪਿਤਾ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਮਾਤਾ ਦੀ ਦਵਾਈ ਲੈਣ ਪਤਨੀ ਨਾਲ ਜਗਰਾਓਂ ਸ਼ਹਿਰ ਵਿਖੇ ਗਿਆ ਹੋਇਆ ਸੀ ਤਾਂ ਉਸ ਨੂੰ ਪਿੰਡ ਦੇ ਕਿਸੇ ਵਿਅਕਤੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕੀ ਉਸ ਦੇ ਘਰ ’ਚ ਦਾਖ਼ਲ ਹੋ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਤੁਰੰਤ ਆਪਣੀ ਪਤਨੀ ਦੇ ਨਾਲ ਆਪਣੇ ਘਰ ਪਹੁੰਚਿਆ।


ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਤੇ ਪੁਲਸ ਮੌਕੇ ’ਤੇ ਪਹੁੰਚ ਜਾਂਚ ਕਰ ਰਹੀ ਸੀ। ਇਸ ਪੂਰੇ ਮਾਮਲੇ ’ਚ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ, ਐੱਸ. ਪੀ. ਮਨਵਿੰਦਰ ਸਿੰਘ ਤੇ ਐੱਸ. ਐੱਸ. ਓ. ਅਮਰਜੀਤ ਸਿੰਘ ਨੇ ਦੱਸਿਆ ਕੀ ਕਤਲ ਦੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਕਰਨ ਵਾਲੇ ਮੁੰਡੇ ਦਾ ਨਾਮ ਗੁਰਕੀਰਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਚੀਮਨਾ ਹੈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।

error: Content is protected !!