ਚਲਦੀ ਥਾਰ ਦੇ ਬੋਨਟ ਉਤੇ ਬੈਠ ਰੀਲ ਬਣਾਉਣੀ ਪਈ ਮਹਿੰਗੀ, ਗੱਡੀ ਹੋਈ ਜ਼ਬਤ, ਪੁਲਿਸ ਨੇ ਵੀ ਵੀਡੀਓ ਬਣਾ ਕੇ ਹੀ ਹੋਰਨਾਂ ਨੂੰ ਜਾਰੀ ਕੀਤੀ ਚਿਤਾਵਨੀ

ਚਲਦੀ ਥਾਰ ਦੇ ਬੋਨਟ ਉਤੇ ਬੈਠ ਰੀਲ ਬਣਾਉਣੀ ਪਈ ਮਹਿੰਗੀ, ਗੱਡੀ ਹੋਈ ਜ਼ਬਤ, ਪੁਲਿਸ ਨੇ ਵੀ ਵੀਡੀਓ ਬਣਾ ਕੇ ਹੀ ਹੋਰਨਾਂ ਨੂੰ ਜਾਰੀ ਕੀਤੀ ਚਿਤਾਵਨੀ (ਵੀਡੀਓ)


ਵੀਓਪੀ ਬਿਊਰੋ, ਹੁਸ਼ਿਆਰਪੁਰ-ਹੁਸ਼ਿਆਰਪੁਰ ‘ਚ ਚੱਲਦੀ ਥਾਰ ਕਾਰ ਦੇ ਬੋਨਟ ‘ਤੇ ਬੈਠ ਰੀਲ ਬਣਾਉਣੀ ਇਕ 25 ਸਾਲਾ ਕੁੜੀ ਅਤੇ ਉਸ ਦੇ ਸਾਥੀਆਂ ਨੂੰ ਮਹਿੰਗੀ ਪੈ ਗਈ। ਪੁਲਿਸ ਨੇ ਟਰੈਫਿਕ ਨਿਯਮਾਂ ਦੀ ਹੋਈ ਉਲੰਘਣਾ ਦੇ ਮੱਦੇਨਜ਼ਰ ਗੱਡੀ ਜ਼ਬਤ ਕਰ ਲਈ ਹੈ। ਪੁਲਿਸ ਨੇ ਔਰਤ ਸਮੇਤ ਦੋ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਇਹ ਔਰਤ ਜਲੰਧਰ-ਜੰਮੂ ਕੌਮੀ ਸ਼ਾਹਰਾਹ ’ਤੇ ਦਸੂਹਾ ਨੇੜੇ ਚੱਲਦੀ ਗੱਡੀ ਦੇ ਬੋਨਟ ’ਤੇ ਬੈਠੀ ਸੀ। ਪੁਲਿਸ ਨੇ ਵੀ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਤੇ ਅਜਿਹੀਆਂ ਰੀਲਜ਼ ਬਣਾਉਣ ਤੋਂ ਵਰਜਿਆ।


ਦਸੂਹਾ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਐਸ.ਯੂ.ਵੀ ਦੇ ਮਾਲਕ ਨੂੰ ਟਰੇਸ ਕਰਕੇ ਮੋਟਰ ਵ੍ਹੀਕਲ ਐਕਟ ਤਹਿਤ ਵਾਹਨ ਜ਼ਬਤ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਦੌਰਾਨ ਔਰਤ ਤੋਂ ਇਲਾਵਾ ਐਸਯੂਵੀ ਥਾਰ ਵਿੱਚ ਸਫ਼ਰ ਕਰ ਰਹੇ ਦੂਜੇ ਵਿਅਕਤੀ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ।

 

 

error: Content is protected !!