ਰਾਜਭਵਨ ਵਿਚ ਟਮਾਟਰਾਂ ਦੀ ਵਰਤੋਂ ਉਤੇ ਲੱਗੀ ਰੋਕ, ਅਸਮਾਨ ਛੂਹਦੀਆਂ ਕੀਮਤਾਂ ਕਾਰਨ ਰਾਜਪਾਲ ਨੇ ਲਿਆ ਫੈਸਲਾ

ਰਾਜਭਵਨ ਵਿਚ ਟਮਾਟਰਾਂ ਦੀ ਵਰਤੋਂ ਉਤੇ ਲੱਗੀ ਰੋਕ, ਅਸਮਾਨ ਛੂਹਦੀਆਂ ਕੀਮਤਾਂ ਕਾਰਨ ਰਾਜਪਾਲ ਨੇ ਲਿਆ ਫੈਸਲਾ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਥੋਕ ਵਪਾਰੀਆਂ ਦੇ ਮੁਤਾਬਕ, ਇਸ ਵੇਲੇ ਟਮਾਟਰ 200 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਦੀ ਕੀਮਤ ‘ਤੇ ਵਿਕ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਦੀਆਂ ਕੀਮਤਾਂ 300 ਰੁਪਏ ਪ੍ਰਤੀ ਕਿੱਲੋ ਤਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀਰਵਾਰ ਨੂੰ ਇਕ ਹੁਕਮ ਜਾਰੀ ਕਰ ਰਾਜਭਵਨ ਵਿਚ ਟਮਾਟਰਾਂ ਦੀ ਖਪਤ ਉਤੇ ਅਸਥਾਈ ਤੌਰ ‘ਤੇ ਰੋਕ ਲਾ ਦਿੱਤੀ ਹੈ।


ਰਾਜਪਾਲ ਨੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ‘ਤੇ ਪੈਣ ਵਾਲੇ ਬੋਝ ਨੂੰ ਸਮਝਦਿਆਂ ਲੋਕਾਂ ਪ੍ਰਤੀ ਆਪਣੀ ਚਿੰਤਾ ਅਤੇ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਦੀ ਖਪਤ ਰੋਕਣ ਜਾਂ ਫਿਰ ਘੱਟ ਕਰਨ ਨਾਲ ਉਸ ਦੀ ਕੀਮਤ ‘ਤੇ ਅਸਰ ਪੈਂਦਾ ਹੀ ਹੈ। ਮੰਗ ਘੱਟ ਕਰਨ ਨਾਲ ਕੀਮਤ ਆਪਣੇ ਆਪ ਘਟ ਹੋ ਜਾਵੇਗੀ। ਰਾਜਪਾਲ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਲੋਕ ਕੁਝ ਸਮੇਂ ਲਈ ਆਪਣੇ ਘਰਾਂ ਵਿਚ ਹੋਰ ਬਦਲਾਂ ਦੀ ਵਰਤੋਂ ਕਰਨਗੇ ਤੇ ਟਮਾਟਰ ਦੀ ਕੀਮਤ ਵਿਚ ਉਛਾਲ ਨੂੰ ਘਟ ਕਰਨ ਵਿਚ ਮਦਦ ਕਰਨਗੇ। ਰਾਜਪਾਲ ਪੁਰੋਹਿਤ ਅਨੁਸਾਰ ਇਹ ਫੈਸਲਾ ਜਨਹਿਤ ਵਿਚ ਲਿਆ ਗਿਆ ਹੈ।

error: Content is protected !!