ਦੁਕਾਨ ‘ਤੇ ਕਾਪੀਆਂ ਲੈਣ ਗਈਆਂ 14 ਸਾਲ ਦੀਆਂ ਨਾਬਾਲਿਗ ਲੜਕੀਆਂ ਨਾਲ 60 ਸਾਲ ਦੇ ਬਜ਼ੁਰਗ ਨੇ ਕੀਤੀਆਂ ਅਸ਼ਲੀਲ ਹਰਕਤਾਂ

ਦੁਕਾਨ ‘ਤੇ ਕਾਪੀਆਂ ਲੈਣ ਗਈਆਂ 14 ਸਾਲ ਦੀਆਂ ਨਾਬਾਲਿਗ ਲੜਕੀਆਂ ਨਾਲ 60 ਸਾਲ ਦੇ ਬਜ਼ੁਰਗ ਨੇ ਕੀਤੀਆਂ ਅਸ਼ਲੀਲ ਹਰਕਤਾਂ

 

ਵੀਓਪੀ ਬਿਊਰੋ – ਪਟਿਆਲਾ ‘ਚ ਕਾਪੀਆਂ ਖਰੀਦਣ ਗਈਆਂ ਦੋ ਨਾਬਾਲਗ ਲੜਕੀਆਂ ਨਾਲ 60 ਸਾਲਾ ਦੁਕਾਨਦਾਰ ਨੇ ਅਸ਼ਲੀਲ ਹਰਕਤਾਂ ਕੀਤੀਆਂ ਹਨ। ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਐਸਐਸਟੀ ਨਗਰ ਵਾਸੀ ਬਲਦੇਵ ਰਾਜ ਅਤੇ ਹੀਰਾ ਬਾਗ ਵਾਸੀ ਕਾਲਾ ਡੀਜੇ ਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਬਲਦੇਵ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਦੂਜਾ ਮੁਲਜ਼ਮ ਫ਼ਰਾਰ ਹੈ।


ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਗਿਆ ਕਿ 3 ਅਗਸਤ ਨੂੰ 14 ਸਾਲਾ ਲੜਕੀ ਕਾਪੀ ਲੈਣ ਲਈ ਆਪਣੀ ਦੋਸਤ ਨਾਲ ਦੁਕਾਨ ‘ਤੇ ਗਈ ਸੀ। ਬਲਦੇਵ ਰਾਜ ਦੀ ਸ਼ਰਾਬ ਦੀ ਦੁਕਾਨ ਨੇੜੇ ਪਲਾਸਟਿਕ ਦੀ ਦੁਕਾਨ ਹੈ। ਬਲਦੇਵ ਰਾਜ ਨੇ ਬਹਾਨਾ ਬਣਾ ਕੇ ਕਿਹਾ ਕਿ ਕਾਪੀ ਦੁਕਾਨ ਦੇ ਚੌਬਾਰੇ ‘ਤੇ ਪਈ ਹੈ, ਜਾ ਕੇ ਲੈ ਆ |

ਜਦੋਂ ਲੜਕੀ ਚੌਬਾਰੇ ਵਿਚ ਗਈ ਤਾਂ ਉਥੇ ਕਾਲਾ ਡੀ.ਜੇ. ਦੋਵਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਿਸ ‘ਤੇ ਲੜਕੀਆਂ ਨੇ ਰੌਲਾ ਪਾਇਆ ਅਤੇ ਉਥੋਂ ਭੱਜ ਗਈਆਂ। ਜਿਸ ਤੋਂ ਬਾਅਦ ਉਸ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ।

error: Content is protected !!