10 ਸਾਲਾ ਬੱਚੀ ਨੂੰ ਵਰਗਲਾ ਕੇ ਲੈ ਗਿਆ ਨਾਲ, ਸਕੂਲ ਦੇ ਖਾਲੀ ਕਮਰੇ ਵਿਚ ਕੀਤਾ ਕਾਰਾ, 65 ਸਾਲਾ ਸਕੂਲ ਮਾਲਕ ਗ੍ਰਿਫ਼ਤਾਰ

10 ਸਾਲਾ ਬੱਚੀ ਨੂੰ ਵਰਗਲਾ ਕੇ ਲੈ ਗਿਆ ਨਾਲ, ਸਕੂਲ ਦੇ ਖਾਲੀ ਕਮਰੇ ਵਿਚ ਕੀਤਾ ਕਾਰਾ, 65 ਸਾਲਾ ਸਕੂਲ ਮਾਲਕ ਗ੍ਰਿਫ਼ਤਾਰ


ਵੀਓਪੀ ਬਿਊਰੋ , ਬੈਂਗਲੁਰੂ-ਬੈਂਗਲੁਰੂ ਪੁਲਿਸ ਨੇ ਇਕ ਸਕੂਲ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉਤੇ ਦੋਸ਼ ਲੱਗੇ ਹਨ ਕਿ ਸਕੂਲ ਦੇ ਅੰਦਰ ਡਿਸਲੈਕਸੀਆ ਤੋਂ ਪੀੜਤ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 65 ਸਾਲਾ ਮੁਲਜ਼ਮ ਸਕੂਲ ਦੇ ਮਾਲਕ (ਹੈਡਮਾਸਟਰ) ਨੇ ਵੀਰਵਾਰ ਸਵੇਰੇ ਤਕਰੀਬਨ 10.30 ਵਜੇ ਵਰਥੁਰ ਥਾਣਾ ਖੇਤਰ ਦੇ ਅਧੀਨ ਸਕੂਲ ਦੇ ਇਕ ਖਾਲੀ ਕਮਰੇ ਵਿਚ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ।


ਪੁਲਿਸ ਨੇ ਦੱਸਿਆ ਕਿ ਹੈੱਡਮਾਸਟਰ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਉਸ ਨੇ ਦੱਸਿਆ ਕਿ ਘਰ ਆ ਕੇ ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਨੂੰ ਸੁਣ ਕੇ ਉਹ ਲੜਕੀ ਨੂੰ ਮੈਡੀਕਲ ਕਰਵਾਉਣ ਲਈ ਨੇੜਲੇ ਹਸਪਤਾਲ ਲੈ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਲੜਕੀ ਦੀ ਮਾਂ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੈੱਡਮਾਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!