ਮੋਬਾਈਲ ਉਤੇ ਲੱਗੀ ਰਹੀ ਮਾਂ, ਢਾਈ ਸਾਲਾ ਬੱਚੇ ਦੀ ਬਾਲਟੀ ਵਿਚ ਡੁੱਬਣ ਕਾਰਨ ਮੌਤ

ਮੋਬਾਈਲ ਉਤੇ ਲੱਗੀ ਰਹੀ ਮਾਂ, ਢਾਈ ਸਾਲਾ ਬੱਚੇ ਦੀ ਬਾਲਟੀ ਵਿਚ ਡੁੱਬਣ ਕਾਰਨ ਮੌਤ

ਵੀਓਪੀ ਬਿਊਰੋ, ਔੜ : ਨਵਾਂਸ਼ਹਿਰ ਜ਼ਿਲ੍ਹੇ ਵਿਚ ਪੈਂਦੇ ਬਲਾਕ ਔੜ ਦੇ ਇਕ ਪਿੰਡ ਝਿੰਗੜਾ ਵਿਚ ਦਰਦਨਾਕ ਘਟਨਾ ਵਾਪਰੀ। ਢਾਈ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ ਵਿਚ ਡੁੱਬਣ ਕਾਰਨ ਮੌਤ ਹੋ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਬੱਚਾ ਆਪਣੀ ਖਿਡੌਣਾ ਗੱਡੀ ਨਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਦੀ ਉਹ ਗੱਡੀ ਪਾਣੀ ਵਾਲੀ ਬਾਲਟੀ ਵਿਚ ਡਿੱਗ ਪਈ, ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਬੱਚਾ ਸਿਰ ਭਾਰ ਬਾਲਟੀ ’ਚ ਡਿੱਗ ਪਿਆ ਅਤੇ ਜਦੋਂ ਤੱਕ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਦੇਖਿਆ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।


ਜਦੋਂ ਬੱਚਾ ਪਾਣੀ ਵਿੱਚ ਡੁੱਬ ਰਿਹਾ ਸੀ ਤਾਂ ਉਸ ਦੀ ਮਾਂ ਆਪਣੇ ਪਤੀ ਦੇ ਵਿਦੇਸ਼ ਤੋਂ ਆਏ ਫੋਨ ’ਤੇ ਗੱਲਬਾਤ ਕਰ ਰਹੀ ਸੀ। ਦੱਸਣਯੋਗ ਕਿ ਪੀੜਤ ਪਰਿਵਾਰ ਦਾ ਇਹ ਇਕਲੌਤਾ ਬੱਚਾ ਸੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਬਾਲਟੀ ਵੀ ਪਾਣੀ ਨਾਲ ਭਰੀ ਹੋਈ ਨਹੀਂ ਸੀ, ਉਸ ’ਚ ਸਿਰਫ ਚੌਥਾ ਹਿੱਸਾ ਹੀ ਪਾਣੀ ਸੀ। ਇਸ ਘਟਨਾ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ।

error: Content is protected !!