ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸਹੋਦਿਆ ਇੰਟਰ ਸਕੂਲ ਅਤੇ ਟੈਕ ਮੰਥਨ ਮੁਕਾਬਲਿਆਂ ਵਿੱਚ ਜਿੱਤੇ ਇਨਾਮ
ਜਲੰਧਰ (ਆਸ਼ੂ ਗਾਂਧੀ) ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਜਲੰਧਰ ਇੰਡੀਪੈਂਡੈਂਟ ਸਕੂਲ ਸਹੋਦਿਆ ਕੰਪਲੈਕਸ ਮੁਕਾਬਲਿਆਂ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸ਼ਿਵ ਜਯੋਤੀ ਸਕੂਲ ਵਿੱਚ ਹੋਏ ਅੰਤਰ-ਸਕੂਲ ਕਵਿਤਾ ਉਚਾਰਨ ਮੁਕਾਬਲੇ ਵਿੱਚ ਜਮਾਤ ਦੂਸਰੀ ਦੀ ਅਵਾਨਾ ਨੇ ‘ਵੰਡਿਆ ਪਿਆਰ ਦੇਵੇ ਜ਼ਿੰਦਗੀ ਸ਼ਿੰਗਾਰ, ਆਉ ਮਨੁੱਖਤਾ ‘ਚ ਪਿਆਰ ਵਧਾਈਏ’ ਕਵਿਤਾ ਰਾਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਕੇ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜਲੰਧਰ ਸੁਤੰਤਰ ਸਕੂਲ ਸਹੋਦਿਆ ਕੰਪਲੈਕਸ ਵੱਲੋਂ ਸੰਤ ਰਘਬੀਰ ਸਿੰਘ ਏਮਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ‘ਸਹੋਦਿਆ ਈ-ਪੋਸਟਰ’ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਸ਼ੰਭਵੀ ‘ਮਨੋਵਿਗਿਆਨਕ ਵਿਕਾਰ ਅਤੇ ਰੋਕਥਾਮ’ ਵਿਸ਼ੇ ਵਿੱਚ ਦੂਜੇ ਸਥਾਨ ’ਤੇ ਰਹੀ।
ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿੱਚ ਕਰਵਾਏ ਗਏ ‘ਟੈਕਮੰਥਨ’ ਮੁਕਾਬਲੇ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨਿਖਿਲੇਸ਼ ਅਤੇ ਅਰਨਵ ਮਦਾਨ ਨੇ ਈਵੈਂਟ ‘ਸਪੇਸ ਹੌਪਰਸ’ ਦੇ ਤਹਿਤ ‘ਐਸਟ੍ਰੋਨੋਮਿਕ ਐਕਸ਼ਨ’ ਥੀਮ ਅਧੀਨ ਨਵੀਂ ਤਕਨਾਲੋਜੀ ਨਾਲ ਸਪੇਸ’ ‘ਤੇ ਆਧਾਰਿਤ ਇੱਕ ਗੇਮ’ ਤਿਆਰ ਕੀਤੀ,ਜਿਸ ਵਿੱਚ ਉਸਨੇ ਤੀਸਰਾ ਸਥਾਨ ਹਾਸਿਲ ਕੀਤਾ।
ਸ਼੍ਰੀ ਰਾਜੀਵ ਪਾਲੀਵਾਲ,ਸਕੂਲ ਪ੍ਰਿੰਸੀਪਲ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮੁਕਾਬਲਿਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ।