ਕੁੱਕੜਾਂ ਦੀ ਲੜਾਈ ਦੇਖਣ ਗਏ ਚੋਬਰ ਆਪਸ ‘ਚ ਹੀ ਹੋ ਗਏ ਗੁੱਥਮ-ਗੁੱਥੀ, ਇਕ ਦਾ ਪਾਟਾ ਸਿਰ, ਇਕ ਨੂੰ ਗੋਲੀ ਲੱਗੀ

ਕੁੱਕੜਾਂ ਦੀ ਲੜਾਈ ਦੇਖਣ ਗਏ ਚੋਬਰ ਆਪਸ ‘ਚ ਹੀ ਹੋ ਗਏ ਗੁੱਥਮ-ਗੁੱਥੀ, ਇਕ ਦਾ ਪਾਟਾ ਸਿਰ, ਇਕ ਨੂੰ ਗੋਲੀ ਲੱਗੀ

ਤਰਨਤਾਰਨ (ਵੀਓਪੀ ਬਿਊਰੋ) ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿਖੇ ਕੁੱਕੜਾਂ ਦੀ ਲੜਾਈ ਦੇਖਣ ਗਏ ਨੌਜਵਾਨਾਂ ਦਾ ਆਪਸ ਵਿੱਚ ਹੀ ਝਗੜਾ ਹੋ ਗਿਆ। ਇਸ ਦੌਰਾਨ ਝਗੜਾ ਵੀ ਕੋਈ ਮਾਮੂਲੀ ਨਹੀਂ ਹੋਇਆ ਤੇ ਗੋਲੀਆਂ ਤਕ ਚੱਲ ਗਈਆਂ ਤੇ ਕਈ ਜਣੇ ਜ਼ਖਮੀ ਹੋ ਗਏ।

ਮੁੱਢਲੀ ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਇਕ ਨੋਜਵਾਨ ਦੇ ਸਿਰ ‘ਤੇ ਲੱਗੀ ਸੱਟ ਦੂਸਰੇ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀ ਨੌਜਵਾਨਾਂ ਦੀ ਪਹਿਚਾਣ ਸ਼ਰਨਜੀਤ ਸਿੰਘ ਅਤੇ ਅਵਿਨਾਸ਼ ਦੇ ਤੌਰ ‘ਤੇ ਹੋਈ ਹੈ।

ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਕਤ ਸਾਰੇ ਮਾਮਲੇ ‘ਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!