Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
7
67 ਸਾਲ ਦੀ ਮਹਿਲਾ ਅਧਿਆਪਕ 14 ਸਾਲ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਜ਼ਬਰਦਸਤੀ ਸਰੀਰਕ ਸੰਬੰਧ, ਅਦਾਲਤ ਨੇ ਸੁਣਾਈ 600 ਸਾਲ ਦੀ ਸਜ਼ਾ
international
Latest News
Love story
National
67 ਸਾਲ ਦੀ ਮਹਿਲਾ ਅਧਿਆਪਕ 14 ਸਾਲ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਜ਼ਬਰਦਸਤੀ ਸਰੀਰਕ ਸੰਬੰਧ, ਅਦਾਲਤ ਨੇ ਸੁਣਾਈ 600 ਸਾਲ ਦੀ ਸਜ਼ਾ
August 7, 2023
Voice of Punjab
67 ਸਾਲ ਦੀ ਮਹਿਲਾ ਅਧਿਆਪਕ 14 ਸਾਲ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਜ਼ਬਰਦਸਤੀ ਸਰੀਰਕ ਸੰਬੰਧ, ਅਦਾਲਤ ਨੇ ਸੁਣਾਈ 600 ਸਾਲ ਦੀ ਸਜ਼ਾ
ਵਾਸ਼ਿੰਗਟਨ (ਉੱਤਮ ਹਿੰਦੂ ਨਿਊਜ਼) : ਅਮਰੀਕਾ ਦੇ ਸੂਬੇ ਵਿਸਕਾਨਸਿਨ ਵਿੱਚ ਇੱਕ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਇੱਕ ਬਜ਼ੁਰਗ ਮਹਿਲਾ ਅਧਿਆਪਕ ਨੂੰ 600 ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਮਹਿਲਾ ਨੇ 14 ਸਾਲਾ ਵਿਦਿਆਰਥੀ ਨੂੰ ਸਕੂਲ ਦੇ ਬੇਸਮੈਂਟ ‘ਚ ਲਿਜਾ ਕੇ ਇਕ ਵਾਰ ਨਹੀਂ ਸਗੋਂ ਕਈ ਵਾਰ ਤਸ਼ੱਦਦ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਐਨੀ ਐਨ ਨੇਲਸਨ ਕੋਚ ਨੂੰ 14 ਸਾਲ ਦੇ ਵਿਦਿਆਰਥੀ ਨਾਲ 25 ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ। ਉਹ ਟੋਮਾਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ ਅਤੇ 2016 ਅਤੇ 2017 ਦੌਰਾਨ ਵਿਦਿਆਰਥੀ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ। ਉਸ ਸਮੇਂ ਮਹਿਲਾ ਅਧਿਆਪਕ ਦੀ ਉਮਰ 67 ਸਾਲ ਸੀ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੀ ਸੁਣਵਾਈ ਸਿਰਫ ਤਿੰਨ ਦਿਨ ਚੱਲੀ। ਇਸ ਦੌਰਾਨ ਕੁੱਲ ਪੰਜ ਘੰਟੇ ਤੱਕ ਸੁਣਵਾਈ ਹੋਈ ਅਤੇ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ।
ਅਦਾਲਤ ਨੇ ਔਰਤ ਨੂੰ ਦੋਸ਼ੀ ਪਾਇਆ। ਅਦਾਲਤ ਨੇ ਟਿੱਪਣੀ ਕੀਤੀ, ਇਸ ਘਟਨਾ ਦਾ ਸ਼ਿਕਾਰ ਵੀ ਬਹੁਤ ਬਹਾਦਰ ਨੌਜਵਾਨ ਹੈ। ਉਸ ਨੇ ਸੱਚ ਦੱਸਿਆ ਅਤੇ ਅਦਾਲਤ ਨੇ ਵੀ ਉਸ ਦੀ ਗੱਲ ਦਾ ਨੋਟਿਸ ਲਿਆ। ਸਹਾਇਕ ਜ਼ਿਲ੍ਹਾ ਅਟਾਰਨੀ ਸਾਰਾਹ ਐਮ ਸਕਾਈਲਜ਼ ਨੇ ਕਿਹਾ ਕਿ ਅਦਾਲਤ ਨੇ ਸੱਚਾਈ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਸਹੀ ਫੈਸਲਾ ਕੀਤਾ। ਦੱਸ ਦੇਈਏ ਕਿ ਮਹਿਲਾ ਦੀ ਕੈਦ 27 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸਕਿਲਸ ਨੇ ਅਦਾਲਤ ਨੂੰ ਕਿਹਾ ਕਿ ਨੈਲਸਨ ਨੂੰ ਉਦੋਂ ਤੱਕ ਜੇਲ੍ਹ ਵਿੱਚ ਹੀ ਰੱਖਿਆ ਜਾਵੇ।
Post navigation
ਸਰਹੱਦ ਰਾਹੀਂ ਪਾਕਿ ਵੱਲੋਂ ਆਈ 400 ਕਰੋੜ ਰੁਪਏ ਦੀ ਹੈਰੋਇਨ ਸਣੇ 4 ਤਸਕਰ ਕਾਬੂ, ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ
ਬਰਨਾਲਾ ‘ਚ ਖੂਨ ਹੋਇਆ ਸਫੈਦ, ਨਸ਼ੇੜੀ ਪੁੱਤਾਂ ਨੇ ਪਿਓ ਦਾ ਕੀਤਾ ਕਤਲ, ਨਸ਼ਾ ਕਰਨ ਤੋਂ ਰੋਕਦਾ ਸੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us