ਮਾਂ ਨਾਲ ਵੀਡੀਓ ਕਾਲ ਕਰਦੇ ਨੌਜਵਾਨ ਉਪਰੋਂ ਲੰਘੀਆਂ 14 ਕਾਰਾਂ, ਲਾਸ਼ ਦੇ ਉਡ ਗਏ ਚੀਥੜੇ

ਮਾਂ ਨਾਲ ਵੀਡੀਓ ਕਾਲ ਕਰਦੇ ਨੌਜਵਾਨ ਉਪਰੋਂ ਲੰਘੀਆਂ 14 ਕਾਰਾਂ, ਲਾਸ਼ ਦੇ ਉਡ ਗਏ ਚੀਥੜੇ


ਵੀਓਪੀ ਬਿਊਰੋ, ਇੰਟਰਨੈਸ਼ਨਲ-ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿਚ ਬੀਤੇ ਦਿਨ ਇਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਇਹ 24 ਸਾਲਾ ਨੌਜਵਾਨ ਸੜਕ ਪਾਰ ਕਰਦੇ ਸਮੇਂ ਆਪਣੇ ਮਾਪਿਆਂ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ 14 ਦੇ ਕਰੀਬ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ। ਮਾਰੇ ਗਏ ਨੌਜਵਾਨ ਦੀ ਪਛਾਣ ਗੁਜਰਾਤ ਦੇ ਪਾਟਨ ਦੇ ਨਿਵਾਸੀ ਦਰਸ਼ੀਲ ਠੱਕਰ ਪੁੱਤਰ ਰਮੇਸ਼ਭਾਈ ਠੱਕਰ ਵਜੋਂ ਹੋਈ ਹੈ।


ਭਾਰਤ ਤੋਂ 2 ਹਫ਼ਤਾਂ ਪਹਿਲਾਂ ਉਹ ਅਮਰੀਕਾ ਦੀ ਯਾਤਰਾ ਲਈ ਇਥੇ ਆਇਆ ਸੀ ਅਤੇ ਉਸ ਕੋਲ ਵਿਜ਼ਟਰ ਵੀਜ਼ਾ ਸੀ। ਉਸ ਨੇ 26 ਸਤੰਬਰ ਨੂੰ ਭਾਰਤ ਪਰਤਣਾ ਸੀ ਅਤੇ ਬੀਤੇ ਦਿਨੀਂ ਨੂੰ ਉਹ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ਵਿਖੇ ਸੈਰ ਕਰਨ ਗਿਆ ਸੀ ਅਤੇ ਆਪਣੇ ਮਾਪਿਆਂ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਿਹਾ ਸੀ। ਸੜਕ ਪਾਰ ਕਰਦੇ ਸਮੇਂ ਉਸ ਨੇ ਦੇਖਿਆ ਕਿ ਸਿਗਨਲ ਬੰਦ ਸੀ ਪਰ ਜਦੋਂ ਉਹ ਸੜਕ ਦੇ ਵਿਚਕਾਰ ਸੀ ਤਾਂ ਗਰੀਨ ਲਾਈਟ ਦਾ ਸਿਗਨਲ ਦੁਬਾਰਾ ਖੁੱਲ੍ਹ ਗਿਆ ਅਤੇ ਬਦਕਿਸਮਤੀ ਨਾਲ 14 ਦੇ ਕਰੀਬ ਤੇਜ਼ ਰਫ਼ਤਾਰ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ। ਉਸ ਦੀ ਮੌਤ ਬਾਰੇ ਪਤਾ ਲੱਗਣ ‘ਤੇ ਉਸ ਦੇ ਪਰਿਵਾਰ ਨੇ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ।

ਹਾਲਾਂਕਿ, ਅਮਰੀਕਾ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਲਾਸ਼ ਭਾਰਤ ਵਾਪਸ ਆਉਣ ਦੀ ਸਥਿਤੀ ਵਿੱਚ ਨਹੀਂ ਹੈ ਅਤੇ ਉਸ ਦਾ ਅੰਤਿਮ ਸਸਕਾਰ ਬੀਤੇ ਦਿਨ ਐਤਵਾਰ ਨੂੰ ਅਮਰੀਕਾ ‘ਚ ਕਰ ਦਿੱਤਾ ਗਿਆ ਹੈ। ਪਰਿਵਾਰ ਉਤੇ ਦੁਖਾਂ ਦਾ ਪਹਾੜ ਟੁੱਟ ਪਿਆ ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।

error: Content is protected !!