66 ਦੁਕਾਨਾਂ ਦੇ ਤਾਲੇ ਤੋੜ ਕੇ ਟਮਾਟਰ ਤੇ ਅਦਰਕ ਕੀਤੇ ਚੋਰੀ, ਚਰਚਾ ਬਣੀ ਚੋਰੀ ਦੀ ਵਾਰਦਾਤ

66 ਦੁਕਾਨਾਂ ਦੇ ਤਾਲੇ ਤੋੜ ਕੇ ਟਮਾਟਰ ਤੇ ਅਦਰਕ ਕੀਤੇ ਚੋਰੀ, ਚਰਚਾ ਬਣੀ ਚੋਰੀ ਦੀ ਵਾਰਦਾਤ


ਵੀਓਪੀ ਬਿਊਰੋ, ਝਾਰਖੰਡ : ਟਮਾਟਰ ਦੀ ਕੀਮਤ ਕੀ ਵਧੀ ਲੋਕਾਂ ਨੇ ਹੁਣ ਖਰੀਦਣ ਦੀ ਥਾਂ ਟਮਾਟਰ ਲੁੱਟਣੇ ਸ਼ੁਰੂ ਕਰ ਦਿੱਤੇ ਹਨ।ਝਾਰਖੰਡ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਹੈਰਾਨੀਜਨਕ ਖ਼ਬਰ ਰਾਜਧਾਨੀ ਰਾਂਚੀ ਦੇ ਨਾਲ ਲੱਗਦੇ ਗੁਮਲਾ ਜ਼ਿਲ੍ਹੇ ਦੀ ਹੈ। ਗੁਮਲਾ ਦੇ ਬਦਾਇਕ ਇਲਾਕੇ ‘ਚ ਸਥਿਤ ਟੇਂਗੜਾ ਤੋਲੀ ਮਾਰਕੀਟ ‘ਚ ਚੋਰਾਂ ਨੇ 66 ਦੁਕਾਨਾਂ ਦੇ ਜਿੰਦਰੇ ਭੰਨ੍ਹ ਕੇ ਟਮਾਟਰ ਅਤੇ ਅਦਰਕ ਚੋਰੀ ਕਰ ਲਏ।

ਦੱਸਿਆ ਜਾ ਰਿਹਾ ਹੈ ਕਿ 40 ਕਿਲੋ ਟਮਾਟਰ, 10 ਕਿਲੋ ਅਦਰਕ, ਦੋ ਲੱਖ ਰੁਪਏ ਦੀ ਕੀਮਤ ਦਾ ਕੰਡਾ, ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਹੋਏ ਚੋਰ ਰਫ਼ੂ-ਚੱਕਰ ਹੋ ਗਏ। ਦੁਕਾਨਦਾਰਾਂ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ, ਸੋਸ਼ਲ ਮੀਡੀਆ ਉਤੇ ਵੀ ਇਸ ਘਟਨਾ ਦੀ ਚਰਚਾ ਛਿੜੀ ਹੋਈ ਹੈ ਤੇ ਲੋਕ ਇਸ ਉਤੇ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।


ਦੂਜੇ ਪਾਸੇ ਇਸ ਘਟਨਾ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰਖਿਆ। ਥਾਣਾ ਇੰਚਾਰਜ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਐਫ.ਆਈ.ਆਰ.ਕਰਨ ਦੇ ਨਾਲ ਹੀ ਮੰਡੀ ਵਿਚ ਸੀ.ਸੀ.ਟੀ.ਵੀ. ਲਗਾਉਣ ਦੀ ਅਪੀਲ ਕੀਤੀ। ਦੂਜੇ ਪਾਸੇ ਥਾਣਾ ਇੰਚਾਰਜ ਮਨੋਜ ਕੁਮਾਰ ਸ਼ਿਕਾਇਤ ਮਿਲਦੇ ਹੀ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਪੁਲਿਸ ਨੇ ਆਸਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਕੇ ਚੋਰਾਂ ਦੀ ਪਛਾਣ ਕੀਤੀ ਹੈ।

error: Content is protected !!