ਪੁਲਿਸ ਮੁਲਾਜ਼ਮ ਹੀ ਬਣ ਗਏ ਲੁਟੇਰੇ, ਡਰਾ-ਧਮਕਾ ਕੇ ਕਾਰੋਬਾਰੀ ਕੋਲੋਂ ਲੁੱਟੇ ਇਕ ਕਰੋੜ ਰੁਪਏ, ਇਕ ਗ੍ਰਿਫ਼ਤਾਰ, ਬਾਕੀ ਫਰਾਰ

ਪੁਲਿਸ ਮੁਲਾਜ਼ਮ ਹੀ ਬਣ ਗਏ ਲੁਟੇਰੇ, ਡਰਾ-ਧਮਕਾ ਕੇ ਕਾਰੋਬਾਰੀ ਕੋਲੋਂ ਲੁੱਟੇ ਇਕ ਕਰੋੜ ਰੁਪਏ, ਇਕ ਗ੍ਰਿਫ਼ਤਾਰ, ਬਾਕੀ ਫਰਾਰ

ਵੀਓਪੀ ਬਿਊਰੋ, ਚੰਡੀਗੜ੍ਹ-ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਹੀ ਵਿਭਾਗ ਦੇ ਇੱਕ ਸਬ ਇੰਸਪੈਕਟਰ (ਐਸਆਈ) ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਐਸਆਈ ਨਵੀਨ ਫੋਗਾਟ, ਸਰਵੇਸ਼ ਵਾਸੀ ਬਠਿੰਡਾ, ਜਤਿੰਦਰ ਤੇ ਅੰਕਿਤ ਗਿੱਲ ਵਾਸੀ ਮੁਹਾਲੀ ਵਜੋਂ ਹੋਈ ਹੈ। ਐਸਆਈ ਨਵੀਨ ਫੋਗਾਟ ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿੱਚ ਬਤੌਰ ਵਧੀਕ ਐਸਐਚਓ ਤਾਇਨਾਤ ਹੈ। ਦੋਸ਼ ਲੱਗੇ ਹਨ ਕਿ ਇਨ੍ਹਾਂ ਨੇ ਬਠਿੰਡਾ ਦੇ ਇੱਕ ਕਾਰੋਬਾਰੀ ਨੂੰ ਡਰਾ-ਧਮਕਾ ਕੇ ਉਸ ਕੋਲੋਂ ਇੱਕ ਕਰੋੜ ਰੁਪਏ ਲੁੱਟੇ ਹਨ।


ਐਸਐਸਪੀ ਕੰਵਰਦੀਪ ਕੌਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਲੁੱਟ ਦੇ 75 ਲੱਖ ਰੁਪਏ ਵੀ ਬਰਾਮਦ ਕੀਤੇ ਹਨ, ਪਰ ਸਾਰੇ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਇਹ ਕੇਸ ਬਠਿੰਡਾ ਦੇ ਕਾਰੋਬਾਰੀ ਸੰਜੈ ਗੋਇਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਜਦੋਂ ਬਠਿੰਡਾ ਤੋਂ ਕਾਰੋਬਾਰੀ ਸੈਕਟਰ-39 ਪੁੱਜੇ ਤਾਂ ਬੋਰਡ ’ਤੇ ਲੱਗੀ ਫੋਟੋ ਵਿੱਚ ਵਰਿੰਦਰ ਦੇ ਨਾਲ ਥਾਣੇ ਦੇ ਸਾਬਕਾ ਇੰਚਾਰਜ ਦੀ ਫੋਟੋ ਵੀ ਸੀ। ਇਹ ਦੇਖ ਕੇ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਤੇ ਥਾਣਾ ਇੰਚਾਰਜ ਨੂੰ ਦੱਸਿਆ ਕਿ ਇਹ ਉਹੀ ਕਾਂਸਟੇਬਲ ਹੈ ਜਿਸ ਨੇ ਐਸਆਈ ਫੋਗਟ ਨਾਲ ਮਿਲ ਕੇ ਉਸ ਨੂੰ ਡਰਾ ਧਮਕਾ ਕੇ ਇੱਕ ਕਰੋੜ ਰੁਪਏ ਲੁੱਟ ਲਏ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਸੂਤਰਾਂ ਅਨੁਸਾਰ ਸੈਕਟਰ-39 ਥਾਣੇ ਦੇ ਕਾਂਸਟੇਬਲ ਵਰਿੰਦਰ ਤੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਸ਼ਿਵਾ ਨੂੰ ਲੁੱਟ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ਿਵ ਅਕਸਰ ਮੁਲਜ਼ਮ ਨਵੀਨ ਫੋਗਾਟ ਨਾਲ ਰਹਿੰਦਾ ਸੀ, ਜਦਕਿ ਵਰਿੰਦਰ ਸੈਕਟਰ-40 ਬੀਟ ਵਿੱਚ ਤਾਇਨਾਤ ਸੀ।

error: Content is protected !!