ਰਿਸ਼ਵਤ ਲੈਣ ਉਤੇ ਦੋ ਪੁਲਿਸ ਮੁਲਾਜ਼ਮਾਂ ਪਿੱਛੇ ਲੱਗੀ ਵਿਜੀਲੈਂਸ ਟੀਮ, ਫਰਾਰ ਹੁੰਦਿਆਂ ਕਾਰ ਖ਼ਰਾਬ ਹੋਈ ਤਾਂ ਵਿਅਕਤੀ ਦੀ ਐਕਟਿਵਾ ਖੋਹ ਕੇ ਭੱਜ ਨਿਕਲੇ

ਰਿਸ਼ਵਤ ਲੈਣ ਉਤੇ ਦੋ ਪੁਲਿਸ ਮੁਲਾਜ਼ਮਾਂ ਪਿੱਛੇ ਲੱਗੀ ਵਿਜੀਲੈਂਸ ਟੀਮ, ਫਰਾਰ ਹੁੰਦਿਆਂ ਕਾਰ ਖ਼ਰਾਬ ਹੋਈ ਤਾਂ ਵਿਅਕਤੀ ਦੀ ਐਕਟਿਵਾ ਖੋਹ ਕੇ ਭੱਜ ਨਿਕਲੇ, ਕਾਰ ਵਿਚੋਂ ਨਸ਼ਾ ਬਰਾਮਦ


ਵੀਓਪੀ ਬਿਊਰੋ, ਪਟਿਆਲਾ : ਮਾਲੇਰਕੋਟਲਾ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਕ ਥਾਣੇ ‘ਚ ਤਾਇਨਾਤ 2 ਪੁਲਿਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਲੈਣ ਲਈ ਗਈ ਸੀ। ਬੀਤੀ ਰਾਤ ਮਾਲੇਰਕੋਟਲਾ ‘ਚ ਵਿਜੀਲੈਂਸ ਟੀਮ ਨੇ ਸ਼ਿਕਾਇਤ ਮਿਲਣ ਮਗਰੋਂ ਦੋਵੇਂ ਪੁਲਿਸ ਮੁਲਾਜ਼ਮਾਂ ਦਾ ਟ੍ਰੈਪ ਲਾਇਆ ਪਰ ਇਸ ਦੀ ਭਿਣਕ ਲੱਗਣ ਉਤੇ ਪੁਲਿਸ ਮੁਲਾਜ਼ਮ ਵਿਜੀਲੈਂਸ ਟੀਮ ਦੇ ਆਉਣ ਤੋਂ ਪਹਿਲਾਂ ਹੀ ਭੱਜ ਨਿਕਲੇ। ਉਹ ਕਾਰ ਵਿਚ ਫਰਾਰ ਹੋ ਗਏ ਤਾਂ ਵਿਜੀਲੈਂਸ ਟੀਮ ਨੇ ਵੀ ਆਪਣੀ ਗੱਡੀ ਉਨ੍ਹਾਂ ਪਿੱਛੇ ਲਾ ਲਈ।


ਨਾਭਾ ਰੋਡ ‘ਤੇ ਭੱਜ ਰਹੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਖਰਾਬ ਹੋ ਗਈ ਤਾਂ ਉਹ ਸੜਕ ‘ਤੇ ਖੜ੍ਹੇ ਇਕ ਵਿਅਕਤੀ ਦੀ ਐਕਟਿਵਾ ਖੋਹ ਕੇ ਭੱਜ ਗਏ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਗੱਡੀ ਦੀ ਤਲਾਸ਼ੀ ਲਈ। ਗੱਡੀ ‘ਚੋਂ ਵਿਜੀਲੈਂਸ ਟੀਮ ਨੂੰ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਮੁਲਾਜ਼ਮ ਜਿਸ ਵਿਆਕਤੀ ਦੀ ਐਕਟਿਵਾ ਲੈ ਕੇ ਭੱਜੇ ਸਨ, ਉਸ ਦਾ ਕਹਿਣਾ ਹੈ ਕਿ ਐਕਟਿਵਾ ‘ਚ 50 ਹਜ਼ਾਰ ਰੁਪਏ ਤੇ ਧੀ ਦਾ ਪਾਸਪੋਰਟ ਸੀ, ਜਿਸ ਨੂੰ ਪੁਲਿਸ ਮੁਲਾਜ਼ਮ ਲੈ ਕੇ ਭੱਜ ਗਏ। ਵਿਜੀਲੈਂਸ ਤੇ ਪੁਲਿਸ ਵੱਲੋਂ ਉਕਤ ਫਰਾਰ ਮੁਲਾਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!