ਪਤੀ ਨਾਲ ਝਗੜਾ ਹੋਇਆ ਤਾਂ ਵਿਚੋਲਣ ਕੋਲ ਚਲੀ ਗਈ ਵਿਆਹੁਤਾ, ਵਿਚੋਲਣ ਨੇ 2 ਲੱਖ ਵਿਚ ਰਾਜਸਥਾਨ ਵਿਚ ਵੇਚ ਦਿੱਤਾ, 7 ਮਹੀਨੇ ਤਕ ਵਿਅਕਤੀ ਕਰਦਾ ਰਿਹਾ ਜਬਰ ਜਨਾਹ

ਪਤੀ ਨਾਲ ਝਗੜਾ ਹੋਇਆ ਤਾਂ ਵਿਚੋਲਣ ਕੋਲ ਚਲੀ ਗਈ ਵਿਆਹੁਤਾ, ਵਿਚੋਲਣ ਨੇ 2 ਲੱਖ ਵਿਚ ਰਾਜਸਥਾਨ ਵਿਚ ਵੇਚ ਦਿੱਤਾ, 7 ਮਹੀਨੇ ਤਕ ਵਿਅਕਤੀ ਕਰਦਾ ਰਿਹਾ ਜਬਰ ਜਨਾਹ


ਵੀਓਪੀ ਬਿਊਰੋ, ਲੁਧਿਆਣਾ : ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋਇਆ ਤਾਂ ਵਿਆਹੁਤਾ ਔਰਤ ਵਿਚੋਲਣ ਕੋਲ ਸ਼ਿਕਾਇਤ ਕਰਨ ਚਲੀ ਗਈ। ਉਤੋਂ ਲਾਲਚ ਵਿਚ ਆਈ ਵਿਚੋਲਣ ਨੇ ਉਸ ਨੂੰ ਸਮਝਾ-ਬੁਝਾ ਕੇ ਪਤੀ ਕੋਲ ਵਾਪਸ ਭੇਜਣ ਦੀ ਬਜਾਏ 2 ਲੱਖ ਰੁਪਏ ’ਚ ਰਾਜਸਥਾਨ ਵਿਚ ਇਕ ਵਿਅਕਤੀ ਨੂੰ ਵੇਚ ਦਿੱਤਾ। ਉਕਤ ਵਿਅਕਤੀ ਨੇ 7 ਮਹੀਨਿਆਂ ਤੱਕ ਔਰਤ ਨੂੰ ਬੰਧਕ ਬਣਾ ਕੇ ਜਬਰ-ਜਨਾਹ ਕਰਦਾ ਰਿਹਾ। ਇਕ ਦਿਨ ਔਰਤ ਮੌਕਾ ਮਿਲਣ ਉਤੇ ਉਥੋਂ ਭੱਜ ਨਿਕਲੀ ਤੇ ਲੁਧਿਆਣਾ ਪੁੱਜੀ। ਇਥੇ ਆ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਿਸ ਨੇ ਪੀੜਤ ਔਰਤ ਦੇ ਫੁਫੇਰੇ ਭਰਾ ਦੀ ਸ਼ਿਕਾਇਤ ’ਤੇ ਕੈਪਟਨ ਕਾਲੋਨੀ ਦੀ ਰਹਿਣ ਵਾਲੀ ਵਿਚੋਲਣ ਕਿਰਨਾ, ਉਸ ਦੇ ਪਤੀ ਲਾਡੀ, ਸਿਮਰਨ, ਬਿੱਲੋ, ਮਨਜੀਤ ਅਤੇ ਰਾਜਸਥਾਨ ਦੇ ਰਹਿਣ ਵਾਲੇ ਰਾਜਵੀਰ ਮਾਝੂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਉੱਧਰ, ਥਾਣਾ ਐੱਸ. ਐੱਚ. ਓ. ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਸ਼ਿਕਾਇਤ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਕੁੜੀ ਆਪਣੇ ਪਤੀ ਨਾਲ ਝਗੜਾ ਕਰ ਕੇ ਘਰੋਂ ਚਲੀ ਗਈ ਸੀ, ਜੋ ਵਿਚੋਲਣ ਕਿਰਨਾ ਕੋਲ ਪੁੱਜ ਗਈ। ਇੱਥੋਂ ਕਿਰਨਾ ਨੇ ਉਸ ਨੂੰ ਸਮਝਾਉਣ ਦੀ ਬਜਾਏ ਆਪਣੇ ਕੋਲ ਹੀ ਰੱਖ ਲਿਆ। ਫਿਰ ਉਸ ਦਾ ਸੌਦਾ 2 ਲੱਖ ’ਚ ਕਰ ਦਿੱਤਾ। ਉਸ ਨੂੰ ਰਾਜਸਥਾਨ ਦੇ ਰਾਜਵੀਰ ਮਾਝੂ ਨੂੰ ਵੇਚ ਦਿੱਤਾ। ਰਾਜਸਥਾਨ ਲਿਜਾਣ ਲਈ ਮੁਲਜ਼ਮਾਂ ਨੇ ਉਸ ਦੀ ਭੈਣ ਨੂੰ ਕਿਹਾ ਕਿ ਉਹ ਘੁੰਮਣ ਲਈ ਅੰਮ੍ਰਿਤਸਰ ਜਾ ਰਹੇ ਹਨ। ਉਹ ਉਸ ਨੂੰ ਟਰੇਨ ’ਚ ਲੈ ਗਏ, ਜਿੱਥੇ ਨਸ਼ੀਲੀ ਚਾਹ ਪਿਆ ਕੇ ਉਹ ਉਸ ਨੂੰ ਰਾਜਸਥਾਨ ਲੈ ਗਏ, ਜਿੱਥੇ ਉਸ ਨੂੰ ਰਾਜਵੀਰ ਨੂੰ ਸੌਂਪ ਦਿੱਤਾ।


ਮੁਲਜ਼ਮ ਰਾਜਵੀਰ ਨੇ ਉਸ ਦੀ ਭੈਣ ਨੂੰ ਘਰ ’ਚ ਬੰਧਕ ਕੇ ਬਣਾ ਲਿਆ ਅਤੇ ਜ਼ਬਰੀ ਉਸ ਨਾਲ ਜਬਰ-ਜਨਾਹ ਕੀਤਾ। 7 ਮਹੀਨਿਆਂ ਤਕ ਇਹ ਕੁੱਝ ਚਲਦਾ ਰਿਹਾ। ਉਸ ਦੀ ਭੈਣ ਕਿਸੇ ਤਰ੍ਹਾਂ ਮੁਲਜ਼ਮ ਦੀ ਚੁੰਗਲ ’ਚੋਂ ਭੱਜਣ ਦਾ ਯਤਨ ਕਰ ਰਹੀ ਸੀ। ਫਿਰ ਕੁੱਝ ਦਿਨ ਪਹਿਲਾਂ ਉਸ ਨੂੰ ਮੌਕਾ ਮਿਲ ਗਿਆ ਅਤੇ ਉਹ ਕਿਸੇ ਤਰ੍ਹਾਂ ਖ਼ੁਦ ਨੂੰ ਬਚਾਉਂਦੇ ਹੋਏ ਉੱਥੋਂ ਨਿਕਲ ਕੇ ਲੁਧਿਆਣਾ ਪੁੱਜ ਗਈ। ਘਰ ਪੁੱਜ ਕੇ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਫਿਰ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ।

error: Content is protected !!