Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
9
ਆਮ ਆਦਮੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਤਰੀਫ਼ਾਂ ਦੇ ਬੰਨ੍ਹੇ ਪੁਲ, ਰਾਘਵ ਚੱਢਾ ਬੋਲੇ, ਲੋਕਤੰਤਰ ਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਹੈ ਪ੍ਰੇਰਨਾਸਰੋਤ
Latest News
National
Politics
ਆਮ ਆਦਮੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਤਰੀਫ਼ਾਂ ਦੇ ਬੰਨ੍ਹੇ ਪੁਲ, ਰਾਘਵ ਚੱਢਾ ਬੋਲੇ, ਲੋਕਤੰਤਰ ਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਹੈ ਪ੍ਰੇਰਨਾਸਰੋਤ
August 9, 2023
Voice of Punjab
ਆਮ ਆਦਮੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਤਰੀਫ਼ਾਂ ਦੇ ਬੰਨ੍ਹੇ ਪੁਲ, ਰਾਘਵ ਚੱਢਾ ਬੋਲੇ, ਲੋਕਤੰਤਰ ਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਹੈ ਪ੍ਰੇਰਨਾਸਰੋਤ
ਵੀਓਪੀ ਬਿਊਰੋ ਨਵੀਂ ਦਿਲੀ-ਰਾਜ ਸਭਾ ਵਿਚ ਦਿੱਲੀ ਸੇਵਾਵਾਂ ਬਾਰੇ ਬਿੱਲ ਸਬੰਧੀ ਵੋਟਿੰਗ ਦੌਰਾਨ ਡਾ. ਮਨਮੋਹਨ ਸਿੰਘ ਬਿਮਾਰੀ ਦੀ ਹਾਲਤ ਵਿੱਚ ਵੀ ਵੋਟ ਪਾਉਣ ਆਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਹਾਜ਼ਰੀ ਲਾਉਣ ਦੀ ਆਮ ਆਦਮੀ ਪਾਰਟੀ ਨੇ ਖੂਬ ਪ੍ਰਸ਼ੰਸਾ ਕੀਤੀ ਹੈ।
ਇਸ ਮਗਰੋਂ ‘ਆਪ’ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਵਿੱਚ ਕਿਹਾ, ‘ਅੱਜ, ਰਾਜ ਸਭਾ ਵਿੱਚ ਡਾ. ਮਨਮੋਹਨ ਸਿੰਘ ਇਮਾਨਦਾਰੀ ਦੇ ਪ੍ਰਤੀਕ ਵਜੋਂ ਖੜ੍ਹੇ ਹੋਏ ਤੇ ਕਾਲੇ ਆਰਡੀਨੈਂਸ ਖ਼ਿਲਾਫ਼ ਵੋਟ ਪਾਉਣ ਲਈ ਵਿਸ਼ੇਸ਼ ਤੌਰ ’ਤੇ ਆਏ। ਲੋਕਤੰਤਰ ਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਡੂੰਘੀ ਪ੍ਰੇਰਨਾ ਹੈ। ਉਨ੍ਹਾਂ ਦੇ ਅਣਮੁੱਲੇ ਸਹਿਯੋਗ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’
ਇਸੇ ਤਰ੍ਹਾਂ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ, ‘ਇਹ ਪ੍ਰਤੀਕਵਾਦ ਨਾਲ ਭਰਪੂਰ ਪਲ ਹੈ। ਵੱਡੀ ਉਮਰ ਦੀ ਇੱਕ ਸ਼ਖ਼ਸੀਅਤ ਜਿਸ ਨੇ ਹਮੇਸ਼ਾ ਰਾਸ਼ਟਰ ਨੂੰ ਪਹਿਲ ਦਿੱਤੀ ਹੈ, ਬਿਮਾਰ ਹੋਣ ਦੇ ਬਾਵਜੂਦ ਉਸ ਦੀ ਮੌਜੂਦਗੀ, ਉਸ ਦੀ ਵਚਨਬੱਧਤਾ, ਫਰਜ਼ ਪ੍ਰਤੀ ਸਮਰਪਣ ਦੀ ਯਾਦ ਦਿਵਾਉਂਦਾ ਹੈ। ਡਾ. ਮਨਮੋਹਨ ਸਿੰਘ ਨੂੰ ਪ੍ਰਣਾਮ।’
ਦੂਜੇ ਪਾਸੇ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ’ਤੇ ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਇਸ ਹਾਲਤ ਵਿਚ ਮੌਜੂਦਗੀ ਨੂੰ ‘ਸ਼ਰਮਨਾਕ’ਦੱਸਿਆ ਹੈ। ਭਾਜਪਾ ਨੇ ਆਪਣੇ ਗੱਠਜੋੜ ਨੂੰ ਕਾਇਮ ਰੱਖਣ ਲਈ ਲੰਬੇ ਸਮੇਂ ਤੱਕ ਬੈਠਣ ਲਈ ਕਾਂਗਰਸ ’ਤੇ ਹਮਲਾ ਕੀਤਾ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘ਦੇਸ਼ ਯਾਦ ਰੱਖੇਗਾ ਕਾਂਗਰਸ ਦਾ ਇਹ ਜਨੂੰਨ! ਕਾਂਗਰਸ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਰ ਰਾਤ ਤੱਕ ਵ੍ਹੀਲਚੇਅਰ ’ਤੇ ਅਜਿਹੀ ਸਿਹਤ ਦੀ ਹਾਲਤ ਵਿੱਚ ਵੀ ਬਿਠਾ ਕੇ ਸਦਨ ਵਿੱਚ ਰੱਖਿਆ ਤੇ ਉਹ ਵੀ ਸਿਰਫ਼ ਆਪਣੇ ਬੇਈਮਾਨ ਗੱਠਜੋੜ ਨੂੰ ਕਾਇਮ ਰੱਖਣ ਲਈ! ਬਹੁਤ ਸ਼ਰਮਨਾਕ!’
ਇਸੇ ਦੌਰਾਨ ਕਾਂਗਰਸ ਨੇ ਵੀ ਭਾਜਪਾ ’ਤੇ ਜਵਾਬੀ ਹੱਲਾ ਬੋਲਿਆ ਤੇ ਅਟਲ ਬਿਹਾਰੀ ਵਾਜਪਾਈ ਦੀ ਵ੍ਹੀਲ ਚੇਅਰ ’ਤੇ ਬੈਠਿਆਂ ਦੀ ਤਸਵੀਰ ਜਾਰੀ ਕੀਤੀ। ਕਾਂਗਰਸ ਦੇ ਆਗੂ ਪਵਨ ਖੇੜਾ ਨੇ ਇਹ ਤਸਵੀਰ ਟਵਿੱਟਰ ’ਤੇ ਟੈਗ ਕੀਤੀ। ਉਨ੍ਹਾਂ ਲਿਖਿਆ, ‘ਇਹ ਤਸਵੀਰ 2007 ਦੀਆਂ ਰਾਸ਼ਟਰਪਤੀ ਚੋਣਾਂ ਦੀ ਹੈ। ਇਸ ਚੋਣ ਵਿੱਚ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ 638,116 ਤੇ ਸ੍ਰੀ ਭੈਰੋਂ ਸਿੰਘ ਸ਼ੇਖਾਵਤ ਨੂੰ 331,306 ਵੋਟਾਂ ਮਿਲੀਆਂ। ਵੋਟ ਪਾਉਣ ਸਮੇਂ ਅਟਲ ਜੀ ਨੂੰ ਆਪਣੀ ਵ੍ਹੀਲ ਚੇਅਰ ਛੱਡ ਕੇ ਬੜੀ ਮੁਸ਼ਕਲ ਨਾਲ ਅੰਦਰ ਜਾਣਾ ਪਿਆ। ਭਾਜਪਾ ਨੂੰ ਪਤਾ ਸੀ ਕਿ ਭੈਰੋਂ ਸਿੰਘ ਬੁਰੀ ਤਰ੍ਹਾਂ ਚੋਣ ਹਾਰ ਜਾਣਗੇ ਪਰ ਫਿਰ ਵੀ ਅਟਲ ਜੀ ਨੂੰ ਲਿਆਂਦਾ ਗਿਆ।’
Post navigation
ਕੁਹਾੜੀ ਨਾਲ ਵਾਰ ਕਰ ਕੇ ਦੋ ਚਾਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਮਾਸੀ ਤੇ ਦੋ ਹੋਰ ਜਣਿਆਂ ਨੂੰ ਕੀਤਾ ਗੰਭੀਰ ਫੱਟੜ, ਪਿੰਡ ਵਿਚ ਦਹਿਸ਼ਤ ਦਾ ਮਾਹੌਲ
ਪੰਜਾਬ ਬੰਦ; ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਪਸਰੀ ਸੁੰਨ, ਮਨੀਪੁਰ ਘਟਨਾ ਦੇ ਵਿਰੋਧ ਵਿਚ ਦੁਕਾਨਦਾਰ ਵੀ ਸੜਕਾਂ ਉਤੇ ਉਤਰੇ, ਜਲੰਧਰ ਦਾ ਬੱਸ ਅੱਡਾ ਵੀ ਰਿਹਾ ਬੰਦ, ਥਾਂ-ਥਾਂ ਪ੍ਰਦਰਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us