ਸੰਸਦ ‘ਚ ਬੋਲੇ ਰਾਹੁਲ ਗਾਂਧੀ – ਭਾਜਪਾ ਨੇ ਮਨੀਪੁਰ ‘ਚ ਕਰਵਾਇਆ ਭਾਰਤ ਮਾਤਾ ਦਾ ਕਤਲ, PM ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ

ਸੰਸਦ ‘ਚ ਬੋਲੇ ਰਾਹੁਲ ਗਾਂਧੀ – ਭਾਜਪਾ ਨੇ ਮਨੀਪੁਰ ‘ਚ ਕਰਵਾਇਆ ਭਾਰਤ ਮਾਤਾ ਦਾ ਕਤਲ, PM ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ

ਨਵੀਂ ਦਿੱਲੀ (ਵੀਓਪੀ ਬਿਊਰੋ) ਬੁੱਧਵਾਰ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਕਾਂਗਰਸ ਵੱਲੋਂ ਬੋਲਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਮਨੀਪੁਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਹੰਕਾਰ ਵਿੱਚ ਡੁੱਬੀ ਮੋਦੀ ਸਰਕਾਰ ਨੇ ਮਨੀਪੁਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਸਰਕਾਰ ਨੇ ਭਾਰਤ ਦੇਸ ਦਾ ਕਤਲ ਕੀਤਾ ਹੈ, ਭਾਰਤ ਮਾਤਾ ਦਾ ਕਤਲ ਕੀਤਾ ਹੈ। ਸੱਤਾਧਾਰੀ ਪਾਰਟੀ ਵੱਲ ਇਸ਼ਾਰਾ ਕਰਦੇ ਹੋਏ ਰਾਹੁਲ ਨੇ ਇੱਥੋਂ ਤੱਕ ਕਿਹਾ, “ਤੁਸੀਂ ਦੇਸ਼ਭਗਤ ਨਹੀਂ, ਸਗੋਂ ਦੇਸ਼ਧ੍ਰੋਹੀ ਹੋ। ਇਸ ਦੌਰਾਨ ਉਨ੍ਹਾਂ ਨੇ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਅਤੇ ਮੋਦੀ ਨੂੰ ਹੰਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਿਰਫ਼ ਤੇ ਸਿਰਫ਼ ਅਮਿਤ ਸ਼ਾਹ ਤੇ ਅਡਾਨੀ ਦੀ ਹੀ ਗੱਲ ਸੁਣਦੇ ਹਨ, ਇਸੇ ਤਰ੍ਹਾਂ ਰਾਵਣ ਵੀ ਕੁੰਭਕਰਨ ਤੇ ਮੇਘਨਾਥ ਦੀ ਹੀ ਗੱਲ ਸੁਣਦਾ ਸੀ।

ਇਸ ਦੌਰਾਨ ਰਾਹੁਲ ਗਾਂਧੀ ਨੇ ਜੰਮ ਕੇ ਭਾਜਪਾ ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਮਨੀਪੁਰ ਜਾ ਕੇ ਆਏ ਹਨ ਅਤੇ ਉੱਥੋ ਦੇ ਹਾਲਾਤ ਵੀ ਦੇਖ ਕੇ ਆਏ ਹਨ ਜੋ ਭਿਆਨਕ ਹਨ। ਉਨ੍ਹਾਂ ਕਿਹਾ ਕਿ ਕਿ ਪੀ ਐੱਮ ਮੋਦੀ ਨੇ ਮਨੀਪੁਰ ਜਾਣਾ ਤਾਂ ਕੀ ਸੀ ਅਜੇ ਤੱਕ ਇਸ ਮਾਮਲੇ ‘ਤੇ ਕੋਈ ਬਿਆਨ ਵੀ ਨਹੀਂ ਦਿੱਤਾ।

error: Content is protected !!