Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
10
ਪੰਜਾਬ ‘ਚ 271 ਇੰਮੀਗਰੇਸ਼ਨ ਕੰਪਨੀਆਂ ਨਿਕਲੀਆਂ ਫਰਾਡ, ਵਿਦੇਸ਼ ਭੇਜਣ ਦੇ ਲਾਲਚ ‘ਚ ਨੌਜਵਾਨਾਂ ਦਾ ਭਵਿੱਖ ਕਰ ਰਹੇ ਨੇ ਖਰਾਬ
jalandhar
Latest News
National
Punjab
ਪੰਜਾਬ ‘ਚ 271 ਇੰਮੀਗਰੇਸ਼ਨ ਕੰਪਨੀਆਂ ਨਿਕਲੀਆਂ ਫਰਾਡ, ਵਿਦੇਸ਼ ਭੇਜਣ ਦੇ ਲਾਲਚ ‘ਚ ਨੌਜਵਾਨਾਂ ਦਾ ਭਵਿੱਖ ਕਰ ਰਹੇ ਨੇ ਖਰਾਬ
August 10, 2023
Voice of Punjab
ਪੰਜਾਬ ‘ਚ 271 ਇੰਮੀਗਰੇਸ਼ਨ ਕੰਪਨੀਆਂ ਨਿਕਲੀਆਂ ਫਰਾਡ, ਵਿਦੇਸ਼ ਭੇਜਣ ਦੇ ਲਾਲਚ ‘ਚ ਨੌਜਵਾਨਾਂ ਦਾ ਭਵਿੱਖ ਕਰ ਰਹੇ ਨੇ ਖਰਾਬ
ਚੰਡੀਗੜ੍ਹ (ਵੀਓਪੀ ਬਿਊਰੋ) ਕੈਨੇਡਾ ‘ਚ 750 ਵਿਦਿਆਰਥੀਆਂ ਨਾਲ ਹੋਈ ਧੋਖਾਧੜੀ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ, ਟਰੈਵਲ ਏਜੰਟ ਸੰਸਥਾਵਾਂ ਅਤੇ ਆਈਲੈਟਸ ਕੋਚਿੰਗ ਸੈਂਟਰਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਜਾਂਚ ‘ਚ 271 ਸੰਸਥਾਵਾਂ ਗੈਰ-ਕਾਨੂੰਨੀ ਪਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ 25 ‘ਤੇ ਐੱਫ.ਆਈ.ਆਰ. ਦਰਜ ਹਨ। ਇਹ ਜਾਣਕਾਰੀ ਪਰਵਾਸੀ ਭਾਰਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਚੈਕਿੰਗ ਮੁਹਿੰਮ 10 ਸਤੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ, ਜੋ ਵੀ ਅਦਾਰੇ, ਏਜੰਸੀਆਂ ਕਾਨੂੰਨ ਅਤੇ ਨਿਰਧਾਰਤ ਸ਼ਰਤਾਂ ਤਹਿਤ ਸਹੀ ਢੰਗ ਨਾਲ ਕੰਮ ਕਰਨ ਲਈ ਤਿਆਰ ਹਨ, ਉਨ੍ਹਾਂ ਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਕੁਝ ਸਮਾਂ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਲਈ ਗਏ 750 ਦੇ ਕਰੀਬ ਵਿਦਿਆਰਥੀ ਭਾਰਤ ਵਿੱਚ ਟਰੈਵਲ ਏਜੰਟਾਂ ਵੱਲੋਂ ਠੱਗੇ ਜਾਣ ਦਾ ਪਤਾ ਲੱਗਣ ਤੋਂ ਬਾਅਦ ਪ੍ਰੇਸ਼ਾਨੀ ਵਿੱਚ ਘਿਰ ਗਏ ਸਨ। ਇਸ ਤੋਂ ਸਬਕ ਲੈਂਦਿਆਂ ਸੂਬਾ ਸਰਕਾਰ ਨੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਚੈਕਿੰਗ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਕੰਮ ਦੀ ਕਮਾਨ ਜ਼ਿਲ੍ਹਾ ਪੱਧਰ ’ਤੇ ਐਸਐਸਪੀ ਨੂੰ ਸੌਂਪੀ ਗਈ ਸੀ। ਇਸ ਦੌਰਾਨ ਸੰਸਥਾਵਾਂ ਅਤੇ ਕੰਪਨੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਚੁੱਕੀ ਹੈ। ਇਸ ਚੈਕਿੰਗ ਦੌਰਾਨ 271 ਅਦਾਰੇ ਗੈਰ-ਕਾਨੂੰਨੀ ਪਾਏ ਗਏ। ਐਨ.ਆਰ.ਆਈਜ਼ ਦੀ ਮੀਟਿੰਗ ਦੌਰਾਨ ਪ੍ਰਾਪਤ ਹੋਈਆਂ ਕੁੱਲ 609 ਸ਼ਿਕਾਇਤਾਂ ਵਿੱਚੋਂ 588 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ 21 ਕੇਸ ਕਾਰਵਾਈ ਅਧੀਨ ਹਨ। ਇਸ ਮੌਕੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਸਮੇਤ ਕਈ ਅਧਿਕਾਰੀ ਹਾਜ਼ਰ ਸਨ।
Post navigation
ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਨੋਟਿਸ, ਪੜ੍ਹੋ ਕੀ ਹੈ ਮਾਮਲਾ
BCCI ਨੇ ਭਰਿਆ 1,159 ਕਰੋੜ ਰੁਪਏ ਦਾ ਟੈਕਸ, ਪਿਛਲੀ ਵਾਰ ਦੇ ਨਾਲੋਂ 37 ਫੀਸਦੀ ਰਿਹਾ ਜ਼ਿਆਦਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us