Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
10
ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਪਤੀ ਕੋਲੋਂ ਮੰਗੀ 2 ਕਰੋੜ ਦੀ ਫਿਰੌਤੀ, ਮਹਿਲਾ ਤੇ ਉਸ ਦੇ ਪਿਤਾ ਖ਼ਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
Latest News
National
Punjab
ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਪਤੀ ਕੋਲੋਂ ਮੰਗੀ 2 ਕਰੋੜ ਦੀ ਫਿਰੌਤੀ, ਮਹਿਲਾ ਤੇ ਉਸ ਦੇ ਪਿਤਾ ਖ਼ਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
August 10, 2023
Voice of Punjab
ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਪਤੀ ਕੋਲੋਂ ਮੰਗੀ 2 ਕਰੋੜ ਦੀ ਫਿਰੌਤੀ, ਮਹਿਲਾ ਤੇ ਉਸ ਦੇ ਪਿਤਾ ਖ਼ਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
ਵੀਓਪੀ ਬਿਊਰੋ, ਲੁਧਿਆਣਾ– ਪਤੀ ਕੋਲੋਂ 2 ਕਰੋੜ ਰੁਪਏ ਕਢਵਾਉਣ ਲਈ ਮਹਿਲਾ ਨੇ ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਕੇ ਫਿਰੌਤੀ ਦੀ ਮੰਗ ਕੀਤੀ। ਮਾਮਲੇ ਵਿਚ ਪੁਲਿਸ ਨੇ ਮਹਿਲਾ ਦੇ ਸਹੁਰੇ ਦੀ ਸ਼ਿਕਾਇਤ ’ਤੇ ਮਹਿਲਾ ਤੇ ਉਸ ਦੇ ਪਿਤਾ ਦੇ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਹਿਲਾ ਪ੍ਰੀਤੀ ਬਾਂਸਲ ਅਤੇ ਉਸ ਦੇ ਪਿਤਾ ਮਹਾਵੀਰ ਪ੍ਰਸਾਦ ਜੈਨ ਹਨ।
ਪੁਲਿਸ ਸ਼ਿਕਾਇਤ ’ਚ ਤਰਸੇਮ ਲਾਲ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀਪਕ ਬਾਂਸਲ ਦਾ ਵਿਆਹ ਪ੍ਰੀਤੀ ਨਾਲ 2013 ’ਚ ਹੋਇਆ ਸੀ। ਉਨ੍ਹਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੋਈ। ਦੀਪਕ ਅਤੇ ਪ੍ਰੀਤੀ ਦੇ ਵਿਚਕਾਰ ਘਰੇਲੂ ਗੱਲਾਂ ਨੂੰ ਲੈ ਕੇ ਅਣ-ਬਣ ਪੈਦਾ ਹੋ ਗਈ ਅਤੇ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕਰ ਲਿਆ। 2018 ’ਚ ਦੋਵਾਂ ਦੀ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਅਤੇ ਬੱਚਿਆਂ ਦੀ ਕਸਟਡੀ ਦੀਪਕ ਬਾਂਸਲ ਕੋਲ ਆ ਗਈ। ਇਸ ਦੌਰਾਨ ਪ੍ਰੀਤੀ ਨੇ ਫਿਰ ਤੋਂ ਦੀਪਕ ਨਾਲ ਸੰਪਰਕ ਕੀਤਾ ਅਤੇ ਦੋਬਾਰਾ ਵਿਆਹ ਕਰਵਾ ਲਿਆ। ਦੋਬਾਰਾ ਵਿਆਹ ਕਰਨ ਤੋਂ ਬਾਅਦ ਦੀਪਕ ਵਿਦੇਸ਼ ਚਲਾ ਗਿਆ। ਦੀਪਕ ਦੇ ਵਿਦੇਸ਼ ਜਾਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ ’ਚ ਪ੍ਰੀਤੀ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਰਾਜਸਥਾਨ ਚਲੀ ਗਈ ਅਤੇ ਉਥੇ ਜਾ ਕੇ ਸਹੁਰਿਆਂ ਵਾਲਿਆਂ ਤੋਂ 2 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਲੱਗੀ।
ਮੁਲਜ਼ਮ ਮਹਿਲਾ ਨੇ ਧਮਕੀਆਂ ਦਿੱਤੀਆਂ ਕਿ ਉਹ ਤਦ ਤਕ ਬੱਚਿਆਂ ਨੂੰ ਨਹੀਂ ਦੇਵੇਗੀ ਜਦ ਤਕ ਉਸ ਨੂੰ ਪੈਸੇ ਨਹੀਂ ਮਿਲਦੇ। ਪਰਿਵਾਰ ਵਾਲਿਆਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਤਾਂ ਪੁਲਿਸ ਨੇ ਮੁਲਜ਼ਮਾਂ ’ਤੇ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਦੋਵੇਂ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
Post navigation
ਘਰ ਵਿਚ ਪੇਂਟ ਕਰਨ ਆਏ ਮਜ਼ਦੂਰ ਬਜ਼ੁਰਗ ਮਹਿਲਾ ਨੂੰ ਇਕੱਲੀ ਰਹਿੰਦੀ ਵੇਖ ਕਰ ਗਏ ਸੀ ਕਾਰਾ, ਹੱਤਿਆ ਕਰ ਲੁੱਟ ਲਏ ਸੀ ਗਹਿਣੇ ਤੇ ਨਕਦੀ, ਪੁਲਿਸ ਨੇ ਬਿਹਾਰ ਤੋਂ ਕੀਤਾ ਗ੍ਰਿਫ਼ਤਾਰ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਨੋਟਿਸ, ਪੜ੍ਹੋ ਕੀ ਹੈ ਮਾਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us