ਸਿੰਗਰ ਮੀਕਾ ਸਿੰਘ ਦੇ ਸ਼ੌਅ ਦੀਆਂ ਤਿਆਰੀਆਂ ਰਹਿ ਗਈਆਂ ਧਰੀਆਂ-ਧਰਾਈਆਂ, ਆਸਟ੍ਰੇਲੀਆ ਸਰਕਾਰ ਨੇ ਰੱਦ ਕੀਤਾ ਵੀਜ਼ਾ, ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕ ਨਿਰਾਸ਼

ਸਿੰਗਰ ਮੀਕਾ ਸਿੰਘ ਦੇ ਸ਼ੌਅ ਦੀਆਂ ਤਿਆਰੀਆਂ ਰਹਿ ਗਈਆਂ ਧਰੀਆਂ-ਧਰਾਈਆਂ, ਆਸਟ੍ਰੇਲੀਆ ਸਰਕਾਰ ਨੇ ਰੱਦ ਕੀਤਾ ਵੀਜ਼ਾ, ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕ ਨਿਰਾਸ਼


ਮੁੰਬਈ (ਵੀਓਪੀ ਬਿਊਰੋ) ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ਵਿੱਚ ਹੋਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਦਰਅਸਲ ਆਸਟ੍ਰੇਲੀਆ ਸਰਕਾਰ ਨੇ ਮੀਕਾ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਸ ਕਾਰਨ ਮੀਕਾ ਸਿੰਘ ਦੇ ਪ੍ਰਸ਼ੰਸਕ ਵੀ ਨਿਰਾਸ਼ ਹੋਏ ਹਨ।

ਫਿਲਹਾਲ ਉਨ੍ਹਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ, ਜਦਕਿ ਸ਼ੋਅ ਨੂੰ ਰੱਦ ਕਰਨ ਦਾ ਕਾਰਨ ਮੀਕਾ ਸਿੰਘ ਦੀ ਖਰਾਬ ਸਿਹਤ ਨੂੰ ਦੱਸਿਆ ਜਾ ਰਿਹਾ ਹੈ।

ਮੀਕਾ ਸਿੰਘ ਨੇ ਆਸਟ੍ਰੇਲੀਆ ‘ਚ ਕਰੀਬ 5 ਸ਼ੋਅ ਕਰਨੇ ਸਨ। 11 ਅਗਸਤ ਨੂੰ ਸਿਡਨੀ, 12 ਅਗਸਤ ਨੂੰ ਐਡੀਲੇਡ, 13 ਅਗਸਤ ਨੂੰ ਮੈਲਬੋਰਨ, 18 ਅਗਸਤ ਨੂੰ ਨਿਊਜ਼ੀਲੈਂਡ ਅਤੇ 19 ਅਗਸਤ ਨੂੰ ਬ੍ਰਿਸਬੇਨ ਵਿੱਚ ਸ਼ੋਅ ਹੋਣੇ ਸਨ। ਇਨ੍ਹਾਂ ਸਾਰੇ ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਸਨ ਪਰ ਅਚਾਨਕ ਇਨ੍ਹਾਂ ਸ਼ੋਅ ਨੂੰ ਰੱਦ ਕਰਨ ਦਾ ਸੁਨੇਹਾ ਆ ਗਿਆ, ਜਿਸ ਕਾਰਨ ਟਿਕਟਾਂ ਖਰੀਦਣ ਵਾਲੇ ਪ੍ਰਸ਼ੰਸਕ ਨਿਰਾਸ਼ ਹੋ ਗਏ।

ਮੀਕਾ ਨੇ 2 ਦਿਨ ਪਹਿਲਾਂ ਆਪਣੀ ਆਸਟ੍ਰੇਲੀਆ ਯਾਤਰਾ ਬਾਰੇ ਟਵੀਟ ਕੀਤਾ ਸੀ। ਉਸਨੇ ਲਿਖਿਆ- ਮੈਂ ਆਸਟ੍ਰੇਲੀਆ ਆ ਰਿਹਾ ਹਾਂ। ਮੈਂ ਤੁਹਾਡੇ ਸੁੰਦਰ ਸ਼ਹਿਰ ਨੂੰ ਰੌਕ ਕਰਨ ਆ ਰਿਹਾ ਹਾਂ, ਇਸ ਲਈ ਮੇਰੇ ਨਾਲ ਨੱਚਣ ਲਈ ਤਿਆਰ ਹੋ ਜਾਓ। ਪਰ ਹੁਣ ਸ਼ੋਅ ਰੱਦ ਹੋਣ ਕਾਰਨ ਪ੍ਰਸ਼ੰਸਕ ਨਿਰਾਸ਼ ਹਨ।

error: Content is protected !!