ਧਮਕੀ ਭਰੇ ਸੰਦੇਸ਼ ਤੋਂ ਬਾਅਦ ਹਾਈ ਅਲਰਟ ‘ਤੇ ਪੁਲਿਸ, ਲਿਖਿਆ- ਪੀ. ਐੱਮ. ਮੋਦੀ ਨੂੰ ਜਾਨੋਂ ਮਾਰ ਦੇਵਾਂਗਾ

ਧਮਕੀ ਭਰੇ ਸੰਦੇਸ਼ ਤੋਂ ਬਾਅਦ ਹਾਈ ਅਲਰਟ ‘ਤੇ ਪੁਲਿਸ, ਲਿਖਿਆ- ਪੀ. ਐੱਮ. ਮੋਦੀ ਨੂੰ ਜਾਨੋਂ ਮਾਰ ਦੇਵਾਂਗਾ


ਪੁਣੇ (ਵੀਓਪੀ ਬਿਊਰੋ) ਮਹਾਰਾਸ਼ਟਰ ਦੇ ਪੁਣੇ ‘ਚ ਸਥਿਤ ਇਕ ਵੈੱਬਸਾਈਟ ਆਪਰੇਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਅਤੇ ਦੇਸ਼ ਵਿਚ ਕਈ ਥਾਵਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਸੰਦੇਸ਼ ਮਿਲਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈੱਬਸਾਈਟ ਦੇ ਮਾਲਕ ਰਾਹੁਲ ਦੁਧਾਨੇ ਦੇ ਇਸ ਖੁਲਾਸੇ ਤੋਂ ਬਾਅਦ ਪੁਣੇ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਨੁਸਾਰ ਐਮ ਏ ਮੋਖਿਮ ਨਾਮ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਵੈੱਬਸਾਈਟ ‘ਤੇ ਵਿਦੇਸ਼ ਤੋਂ ਸੰਦੇਸ਼ ਭੇਜੇ ਸਨ। ਵੈੱਬਸਾਈਟ ‘ਤੇ ਧਮਕੀ ਭਰੇ ਸੰਦੇਸ਼ ‘ਚ ਅੱਗੇ ਕਿਹਾ ਗਿਆ ਹੈ, ”ਮੈਂ ਕਈ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰ ਰਿਹਾ ਹਾਂ। ਦੁਧਾਨੇ ਨੇ ਪੁਣੇ ਸਿਟੀ ਪੁਲਿਸ ਦੇ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਨੇ ਐੱਮ ਏ ਮੋਖਿਮ ਦੇ ਖਿਲਾਫ ਅਲੰਕਾਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਹੁਣ ਵੈੱਬਸਾਈਟ ‘ਤੇ ਸੰਦੇਸ਼ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਦੇਸ਼ ਦੀ ਜਾਣਕਾਰੀ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਦੇ ਦਿੱਤੀ ਗਈ ਹੈ।

error: Content is protected !!