ਫੋਨ ਨਾ ਚੱਕਿਆ ਤਾਂ ਵਿਦੇਸ਼ ਰਹਿੰਦੇ ਪੁੱਤ ਨੇ ਗੁਆਂਢੀ ਨੂੰ ਭੇਜਿਆ ਘਰ, ਅੰਦਰ ਝਾਤ ਮਾਰੀ ਤਾਂ ਅੱਖਾਂ ਰਹਿ ਗਈਆਂ ਅੱਡੀਆਂ, ਖੂਨ ਨਾਲ ਲਥ-ਪਥ ਪਈਆਂ ਸੀ ਲਾਸ਼ਾਂ

ਫੋਨ ਨਾ ਚੱਕਿਆ ਤਾਂ ਵਿਦੇਸ਼ ਰਹਿੰਦੇ ਪੁੱਤ ਨੇ ਗੁਆਂਢੀ ਨੂੰ ਭੇਜਿਆ ਘਰ, ਅੰਦਰ ਝਾਤ ਮਾਰੀ ਤਾਂ ਅੱਖਾਂ ਰਹਿ ਗਈਆਂ ਅੱਡੀਆਂ, ਖੂਨ ਨਾਲ ਲਥ-ਪਥ ਪਈਆਂ ਸੀ ਲਾਸ਼ਾਂ


ਵੀਓਪੀ ਬਿਊਰੋ, ਗੁਰਦਾਸਪੁਰ : ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨੇੜਲੇ ਪਿੰਡ ਮੀਕਾ ਵਿਖੇ ਘਰ ਵਿਚੋਂ ਪਤੀ-ਪਤਨੀ ਦੀਆਂ ਖੂਨ ਨਾਲ ਲਥ-ਪਥ ਲਾਸ਼ਾਂ ਬਰਾਮਦ ਹੋਈਆਂ ਹਨ।


ਪਤੀ-ਪਤਨੀ ਦਾ ਭੇਦਭਰੇ ਹਾਲਾਤ ਵਿਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ 2-3 ਦਿਨ ਪਹਿਲਾਂ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਲਸ਼ਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਵਜੋਂ ਹੋਈ ਹੈ। ਉਨ੍ਹਾਂ ਦਾ ਪੁੱਤਰ ਮਨਪ੍ਰੀਤ ਸਿੰਘ ਦੁਬਈ ਵਿਚ ਰਹਿੰਦਾ ਹੈ, ਉਸ ਨੇ ਗੁਆਂਢੀਆਂ ਨੂੰ ਫੋਨ ਲਾਇਆ ਕਿ ਮੇਰੇ ਪਿਤਾ ਫੋਨ ਨਹੀਂ ਚੁੱਕਦੇ।


ਇਸ ਤੋਂ ਬਾਅਦ ਮ੍ਰਿਤਕ ਦੇ ਭਤੀਜੇ ਨੇ ਦੇਖਿਆ ਕਿ ਘਰ ਦਾ ਗੇਟ ਬਾਹਰੋਂ ਬੰਦ ਸੀ ਪਰ ਜਦੋਂ ਦੂਜੇ ਦਿਨ ਵੀ ਕੁੱਝ ਪਤਾ ਨਹੀਂ ਚੱਲਿਆ ਤਾਂ ਉਸ ਨੇ ਪਿੰਡ ਦੇ ਸਰਪੰਚ ਤੇ ਪੁਲਿਸ ਨੂੰ ਨਾਲ ਲੈ ਕੇ ਘਰ ਦੇ ਅੰਦਰ ਦੇਖਿਆ ਕਿ ਲਸ਼ਕਰ ਸਿੰਘ ਦੀ ਪਤਨੀ ਦੀ ਲਾਸ਼ ਕਮਰੇ ਵਿਚ ਪਈ ਸੀ। ਉਪਰਲੀ ਮੰਜ਼ਿਲ ‘ਤੇ ਪਹੁੰਚ ਕੇ ਦੇਖਿਆ ਤਾਂ ਉਥੇ ਲਸ਼ਕਰ ਸਿੰਘ ਦੀ ਲਾਸ਼ ਪਈ ਮਿਲੀ। ਫਿਲਲਾਹ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!