ਦੋ ਦਿਨ ਲਾਪਤਾ ਰਹਿਣ ਤੋਂ ਬਾਅਦ ਘਰ ਆਈ ਧੀ ਨੂੰ ਪਿਓ ਨੇ ਮੋਟਰਸਾਇਕਲ ਨਾਲ ਬੰਨ੍ਹ ਕੇ ਪੂਰੇ ਪਿੰਡ ‘ਚ ਘੜੀਸਿਆ, ਕਤਲ ਕਰ ਕੇ ਲਾਸ਼ ਸੁੱਟੀ ਰੇਲਵੇ ਲਾਈਨ ‘ਤੇ

ਦੋ ਦਿਨ ਲਾਪਤਾ ਰਹਿਣ ਤੋਂ ਬਾਅਦ ਘਰ ਆਈ ਧੀ ਨੂੰ ਪਿਓ ਨੇ ਮੋਟਰਸਾਇਕਲ ਨਾਲ ਬੰਨ੍ਹ ਕੇ ਪੂਰੇ ਪਿੰਡ ‘ਚ ਘੜੀਸਿਆ, ਕਤਲ ਕਰ ਕੇ ਲਾਸ਼ ਸੁੱਟੀ ਰੇਲਵੇ ਲਾਈਨ ‘ਤੇ

ਵੀਓਪੀ ਬਿਊਰੋ – ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜੰਡਿਆਲਾ ਥਾਣਾ ਅਧੀਨ ਪੈਂਦੇ ਪਿੰਡ ਵਿੱਚ ਇੱਕ ਬੇਰਹਿਮ ਪਿਤਾ ਨੇ ਆਪਣੀ 16 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲਾ ਆਨਰ ਕੀਲਿੰਗ ਦਾ ਹੈ। ਧੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਨੇ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਪਿੰਡ ਦੇ ਆਲੇ-ਦੁਆਲੇ ਘੜੀਸਿਆ। ਇਸ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਘਟਨਾ ਬਿਆਸ ਰੋਡ ‘ਤੇ ਸਥਿਤ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਜਾਣਕਾਰੀ ਮੁਤਾਬਕ ਬੇਟੀ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਪਰ ਵੀਰਵਾਰ ਦੁਪਹਿਰ ਅਚਾਨਕ ਉਹ ਘਰ ਪਰਤ ਆਈ। ਗੁੱਸੇ ‘ਚ ਆਏ ਪਿਤਾ ਨੇ ਤੇਜ਼ਧਾਰ ਹਥਿਆਰਾਂ ਨਾਲ ਧੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਪਿੰਡ ਦੇ ਆਲੇ-ਦੁਆਲੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਦੋ ਦਿਨ ਘਰੋਂ ਲਾਪਤਾ ਰਹਿਣ ਤੋਂ ਬਾਅਦ ਅੱਜ (ਵੀਰਵਾਰ) ਜਿਉਂ ਹੀ ਉਹ ਘਰ ਵਾਪਸ ਆਈ ਤਾਂ ਉਸ ਦਾ ਪਤੀ ਲੜਕੀ ਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਲੈ ਗਿਆ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਧੀ ਨੂੰ ਕਿੱਥੇ ਲੈ ਗਿਆ ਹੈ। ਜੀਆਰਪੀ ਸਟੇਸ਼ਨ ਇੰਚਾਰਜ ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਪਿੰਡ ਮੁੱਛਲ ਦੇ ਨਿਹੰਗ ਦਲਬੀਰ ਸਿੰਘ ਨੇ ਇਸ ਦਿਲ ਦਹਿਲਾ ਦੇਣ ਵਾਲੇ ਕਤਲ ਨੂੰ ਅੰਜਾਮ ਦਿੱਤਾ ਹੈ। ਥਾਣਾ ਤਰਸਿੱਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਤਰਸਿੱਕਾ ਥਾਣੇ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

error: Content is protected !!