ਬੱਦਲ ਫਟਣ ਕਾਰਨ ਮੁੜ ਤਬਾਹੀ, ਦਾਦੇ-ਪੋਤੇ ਦੀ ਹੋਈ ਮੌਤ, ਬਜ਼ੁਰਗ ਦੀ ਪਤਨੀ, ਨੂੰਹ ਤੇ ਪੋਤੀ ਹੋਈਆਂ ਲਾਪਤਾ, ਹਾਈਵੇ ਹੋਏ ਜਾਮ

ਬੱਦਲ ਫਟਣ ਕਾਰਨ ਮੁੜ ਤਬਾਹੀ, ਦਾਦੇ-ਪੋਤੇ ਦੀ ਹੋਈ ਮੌਤ, ਬਜ਼ੁਰਗ ਦੀ ਪਤਨੀ, ਨੂੰਹ ਤੇ ਪੋਤੀ ਹੋਈਆਂ ਲਾਪਤਾ, ਹਾਈਵੇ ਹੋਏ ਜਾਮ


ਵੀਓਪੀ ਬਿਊਰੋ, ਸ਼ਿਮਲਾ : ਮੀਂਹ ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਤੇ ਹੋਰ ਸੂਬਿਆਂ ਵਿਚ ਵੀ ਹੜ੍ਹ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ। ਹਿਮਾਚਲ ਵਿਚ ਮੁੜ ਤੋਂ ਬੱਦਲ ਫਟਣ ਕਾਰਨ ਹੜ੍ਹ ਨਾਲ ਕਈ ਥਾਈਂ ਭਾਰੀ ਨੁਕਸਾਨ ਹੋਇਆ ਹੈ।

ਸਿਰਮੌਰ ਜ਼ਿਲ੍ਹੇ ਦੀ ਪਾਉਂਟਾ ਸਾਹਿਬ ਸਬ ਡਵੀਜ਼ਨ ਦੇ ਮਾਲਗੀ ਤੇ ਸਿਰਮੌਰੀ ਤਾਲ ਪਿੰਡ ’ਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਨਾਲ ਆਏ ਹੜ੍ਹ ਕਾਰਨ ਦਾਦੇ-ਪੋਤੇ ਦੀ ਮੌਤ ਹੋ ਗਈ, ਜਦਕਿ ਬਜ਼ੁਰਗ ਦੀ ਪਤਨੀ, ਨੂੰਹ ਤੇ ਪੋਤੀ ਲਾਪਤਾ ਹਨ। ਤਿੰਨ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਬਿਲਾਸਪੁਰ ’ਚ ਕੀਰਤਪੁਰ-ਨੇਰਚੌਕ ਫੋਰਲੇਨ ਬੰਦ ਹੋ ਗਿਆ ਹੈ। ਮਨਾਲੀ-ਚੰਡੀਗੜ੍ਹ ਕੌਮੀ ਰਾਜਮਾਰਗ ਪੰਡੋਹ ਨੇੜੇ ਮਲਬਾ ਡਿੱਗਣ ਨਾਲ ਲਗਭਗ ਦੋ ਘੰਟੇ ਬੰਦ ਰਿਹਾ। ਤਾਜ਼ਾ ਮੀਂਹ ਤੋਂ ਬਾਅਦ ਸੂਬੇ ’ਚ ਹੁਣ ਇਕ ਨੈਸ਼ਨਲ ਹਾਈਵੇ ਸਮੇਤ 167 ਸੜਕਾਂ ਆਵਾਜਾਈ ਲਈ ਬੰਦ ਹਨ।ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

error: Content is protected !!