ਪੀ. ਐੱਮ. ਮੋਦੀ ਦਾ ਵਿਰੋਧ ਕਰਨ ਦੀ ਹੁਣ ਇਸ ਕਾਂਗਰਸੀ ਸਾਂਸਦ ਨੂੰ ਮਿਲੀ ਸਜ਼ਾ, ਸਦਨ ‘ਚੋਂ ਕੀਤਾ ਸਸਪੈਂਡ

ਪੀ. ਐੱਮ. ਮੋਦੀ ਦਾ ਵਿਰੋਧ ਕਰਨ ਦੀ ਹੁਣ ਇਸ ਕਾਂਗਰਸੀ ਸਾਂਸਦ ਨੂੰ ਮਿਲੀ ਸਜ਼ਾ, ਸਦਨ ‘ਚੋਂ ਕੀਤਾ ਸਸਪੈਂਡ

ਨਵੀਂ ਦਿੱਲੀ (ਵੀਓਪੀ ਬਿਊਰੋ)- ਲੋਕ ਸਭਾ ਨੇ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਸਸਪੈਂਡ ਕਰ ਕੇ ਉਸ ਦੇ ਮਾਮਲੇ ਨੂੰ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਹੈ।


ਲੋਕ ਸਭਾ ਸਪੀਕਰ ਬਿਰਲਾ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਸਦਨ ‘ਚ ਪੇਸ਼ ਕੀਤੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਅਧੀਰ ਰੰਜਨ ਚੌਧਰੀ ਦੇ ਸਦਨ ‘ਚ ਲਗਾਤਾਰ ਵਿਵਹਾਰ ਦੀ ਜਾਂਚ ਦਾ ਮਾਮਲਾ ਸਦਨ ​​ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦਾ ਐਲਾਨ ਕਰ ਦਿੱਤਾ, ਜਦੋਂ ਤੱਕ ਕਮੇਟੀ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋ ਤੱਕ ਉਹ ਮੁਅੱਤਲ ਰਹਿਣ।


ਜਦੋਂ ਸਦਨ ਵਿੱਚ ਉਨ੍ਹਾਂ ਦੀ ਮੁਅੱਤਲੀ ਲਈ ਇਹ ਮਤਾ ਪਾਸ ਕੀਤਾ ਗਿਆ ਤਾਂ ਅਧੀਰ ਰੰਜਨ ਚੌਧਰੀ ਸਮੇਤ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਹਾਜ਼ਰ ਨਹੀਂ ਸਨ ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਸਦਨ ਤੋਂ ਵਾਕਆਊਟ ਕਰ ਗਏ ਸਨ।
ਇਸ ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਵਰਿੰਦਰ ਸਿੰਘ ਮਸਤ ਨੇ ਸਦਨ ‘ਚ ਖੜ੍ਹੇ ਹੋ ਕੇ ਆਪਣੀ ਇਸ ਹਰਕਤ ਲਈ ਮੁਆਫੀ ਮੰਗਦਿਆਂ ਕਿਹਾ ਕਿ ਉਹ ਆਪਣੇ ਨੇਤਾ ਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇਸ ਲਈ ਆਪਣੇ ਵਿਵਹਾਰ ਲਈ ਮੁਆਫੀ ਮੰਗਦੇ ਹਨ।

error: Content is protected !!