ਕੁੱਤੇ ਨੂੰ ਬਚਾਉਂਦਿਆਂ ਪਲਟ ਗਈ ਸਕੂਲ ਵੈਨ, 9 ਸਾਲਾ ਵਿਦਿਆਰਥੀ ਦੀ ਮੌਤ, ਇਕ ਵਿਦਿਆਰਥਣ ਹੋਈ ਗੰਭੀਰ ਜ਼ਖਮੀ

ਕੁੱਤੇ ਨੂੰ ਬਚਾਉਂਦਿਆਂ ਪਲਟ ਗਈ ਸਕੂਲ ਵੈਨ, 9 ਸਾਲਾ ਵਿਦਿਆਰਥੀ ਦੀ ਮੌਤ, ਇਕ ਵਿਦਿਆਰਥਣ ਹੋਈ ਗੰਭੀਰ ਜ਼ਖਮੀ


ਵੀਓਪੀ ਬਿਊਰੋ, ਅਬੋਹਰ -ਕੁੱਤੇ ਨੂੰ ਬਚਾਉਣ ਦੇ ਚੱਕਰ ਵਿਚ ਇਕ ਨਿੱਜੀ ਸਕੂਲ ਦੀ ਵੈਨ ਪਲਟ ਗਈ। ਹਾਦਸੇ ਵਿਚ ਇਕ 9 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਇਕ ਬੱਚੀ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦਕਿ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਵੈਨ ਅਬੋਹਰ ਸ਼ਹਿਰ ਦੇ ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ਦੀ ਹੈ ਜੋ ਪਿੰਡ ਭਾਗੂ ਨੇੜੇ ਪਲਟ ਗਈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਅਤੇ ਸਕੂਲ ਅਧਿਆਪਕ ਹਸਪਤਾਲ ਪਹੁੰਚ ਗਏ। ਉਧਰ, ਮ੍ਰਿਤਕ ਬੱਚੇ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦਿਆਂ ਪ੍ਰਸ਼ਾਸਨ ਨੂੰ ਬੱਚੇ ਦੀ ਲਾਸ਼ ਪੋਸਟਮਾਰਟਮ ਤੋਂ ਬਿਨਾਂ ਦੇਣ ਦੀ ਅਪੀਲ ਕੀਤੀ ਹੈ। ਜਿਸ ‘ਤੇ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਸਿਹਤ ਵਿਭਾਗ ਨੂੰ ਲਿਖਤੀ ਮਨਜ਼ੂਰੀ ਦੇ ਦਿੱਤੀ ਅਤੇ ਇਸ ਤਹਿਤ ਪੁਲਿਸ ਨੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


ਜਾਣਕਾਰੀ ਅਨੁਸਾਰ ਸਕੂਲ ਵੈਨ ਦੇ ਡਰਾਈਵਰ ਦੇਵਗਨ ਵਾਸੀ ਖੈਰਪੁਰ ਨੇ ਦੱਸਿਆ ਕਿ ਇਸ ਸਕੂਲ ਵੈਨ ਨੂੰ ਉਸ ਦਾ ਰਿਸ਼ਤੇਦਾਰ ਚਲਾਉਂਦਾ ਹੈ ਪਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਹ ਪਿਛਲੇ 2 ਦਿਨਾਂ ਤੋਂ ਵੈਨ ਨੂੰ ਸੰਭਾਲ ਰਿਹਾ ਹੈ। ਅੱਜ ਉਹ ਛੁੱਟੀ ਤੋਂ ਬਾਅਦ 4 ਬੱਚਿਆਂ ਨੂੰ ਵੈਨ ਵਿਚ ਘਰ ਛੱਡਣ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ।
ਦੇਵਗਨ ਮੁਤਾਬਕ ਅਚਾਨਕ ਕੁੱਤਾ ਸਾਹਮਣੇ ਆ ਜਾਣ ਕਰ ਕੇ ਹਾਦਸਾ ਵਾਪਰ ਗਿਆ। ਹਾਦਸੇ ‘ਚ 9 ਸਾਲਾ ਵਿਹਾਨ ਪੁੱਤਰ ਰੋਹਿਤ ਬਿਸ਼ਨੋਈ ਵਾਸੀ ਸੀਤੋ ਗੁੰਨੋ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

error: Content is protected !!