ਚਾਹ ਪੱਤੀ ਵਾਲੇ ਪੈਕੇਟ ‘ਚ ਪਾ ਕੇ ਲੈ ਆਇਆ ਡੇਢ ਕਰੋੜ ਦੀ ਕੀਮਤ ਦੇ ਹੀਰੇ, ਏਅਰਪੋਰਟ ਤੋਂ ਧਰਿਆ ਗਿਆ

ਚਾਹ ਪੱਤੀ ਵਾਲੇ ਪੈਕੇਟ ‘ਚ ਪਾ ਕੇ ਲੈ ਆਇਆ ਡੇਢ ਕਰੋੜ ਦੀ ਕੀਮਤ ਦੇ ਹੀਰੇ, ਏਅਰਪੋਰਟ ਤੋਂ ਧਰਿਆ ਗਿਆ

 

ਨਵੀਂ ਦਿੱਲੀ (ਵੀਓਪੀ ਬਿਊਰੋ) ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ ਕੀਤੇ ਹਨ ਅਤੇ ਇਸ ਸਬੰਧ ਵਿਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।


ਕਸਟਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਨੂੰ ਬੁੱਧਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੁਬਈ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਉਡੀਕ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਚਾਹ ਪੱਤੀ ਦੇ ਪੈਕੇਟ ਦੇ ਅੰਦਰ 1559.6 ਕੈਰੇਟ ਦੇ ਹੀਰੇ ਛੁਪਾ ਕੇ ਜਾ ਰਿਹਾ ਸੀ।


ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!