ਸਿਰ ਵਿਚ ਹਥੌੜਾ ਮਾਰ ਕੇ ਮਤਰੇਏ ਪੁੱਤ ਦਾ ਕਤਲ ਕਰ ਡਰੰਮ ਵਿਚ ਲੁਕੇ ਦਿੱਤੀ ਸੀ ਲਾਸ਼, ਉਪਰੋਂ ਸੀਮੰਟ ਪਾ ਕਰ ਦਿੱਤਾ ਪਲਸਤਰ, ਮੁਲਜ਼ਮ ਪਿਤਾ ਗ੍ਰਿਫ਼ਤਾਰ

ਸਿਰ ਵਿਚ ਹਥੌੜਾ ਮਾਰ ਕੇ ਮਤਰੇਏ ਪੁੱਤ ਦਾ ਕਤਲ ਕਰ ਡਰੰਮ ਵਿਚ ਲੁਕੇ ਦਿੱਤੀ ਸੀ ਲਾਸ਼, ਉਪਰੋਂ ਸੀਮੰਟ ਪਾ ਕਰ ਦਿੱਤਾ ਪਲਸਤਰ, ਮੁਲਜ਼ਮ ਪਿਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਲੁਧਿਆਣਾ : ਭੱਟੀਆਂ ਇਲਾਕੇ ’ਚ ਬੀਤੇ ਕੁਝ ਮਹੀਨੇ ਪਹਿਲਾਂ ਮਤਰੇਏ ਪਿਓ ਨੇ ਪੁੱਤ ਦਾ ਕਤਲ ਕਰ ਕੇ ਲਾਸ਼ ਡਰੰਮ ’ਚ ਲੁਕੋ ਦਿੱਤੀ ਸੀ। ਪੁਲਿਸ ਵੱਲੋਂ ਮ੍ਰਿਤਕ ਪਿਯੂਸ਼ ਕੁਮਾਰ ਦੀ ਮਾਤਾ ਦੇ ਬਿਆਨਾਂ ’ਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਥਾਣਾ ਸਲੇਮਟਾਬਰੀ ਦੀ ਪੁਲਿਸ ਵੱਲੋਂ ਬਿਹਾਰ ਤੇ ਝਾਰਖੰਡ ਟੀਮ ਭੇਜ ਮੁਲਜ਼ਮ ਦੀ ਭਾਲ ਕੀਤੀ, ਜਿਸ ਤੋਂ ਬਾਅਦ ਮੁਖ਼ਬਰ ਦੀ ਇਤਲਾਹ ’ਤੇ ਪਤਾ ਲੱਗਾ ਕਿ ਬੀਤੇ ਦਿਨੀਂ 9 ਅਗਸਤ ਨੂੰ ਮੁਲਜ਼ਮ ਘਰ ਦੇ ਆਸਪਾਸ ਨਜ਼ਰ ਆਇਆ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ।


ਜਾਣਕਾਰੀ ਦਿੰਦਿਆਂ ਏਡੀਸੀਪੀ-1 ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁਲਜ਼ਮ ਵਿਵੇਕਾਨੰਦ ਮੰਡਲ ਦਾ 5 ਦਸੰਬਰ ਨੂੰ ਆਪਣੇ ਮਤਰੇਏ ਲੜਕੇ ਪਿਊਸ਼ ਕੁਮਾਰ ਨਾਲ ਝਗੜਾ ਹੋਇਆ ਸੀ ਤੇ ਉਸਨੇ ਨਸ਼ੇ ਦੀ ਹਾਲਤ ’ਚ ਹੋਣ ਕਰਕੇ ਘਰ ’ਚ ਪਏ ਹਥੌੜੇ ਨਾਲ ਪਿਊਸ਼ ਕੁਮਾਰ ਦੇ ਸਿਰ ’ਤੇ ਵਾਰ ਕਰ ਕੇ ਉਸਦੀ ਹੱਤਿਆ ਕਰ ਦਿੱਤੀ ਸੀ। ਹੱਤਿਆ ਤੋਂ ਬਾਅਦ ਮੁਲਜ਼ਮ ਨੇ ਆਪਣੇ ਲੜਕੇ ਪਿਊਸ਼ ਕੁਮਾਰ ਦੀ ਲਾਸ਼ ਬੰਨ੍ਹ ਕੇ ਪਲਾਸਟਿਕ ਦੇ ਡਰੰਮ ਵਿਚ ਪਾ ਕੇ ਉਪਰ ਮਿੱਟੀ ਪਾ ਕੇ ਸੀਮੇਂਟ ਨਾਲ ਪਲਸਤਰ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਲੇਮਟਾਬਰੀ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਸਲੇਮਟਾਬਰੀ ’ਚ ਮਾਮਲਾ ਦਰਜ ਕੀਤਾ ਸੀ ਤੇ ਮੁਲਜ਼ਮ ਵਿਵੇਕਾਨੰਦ ਮੰਡਲ 14 ਦਸੰਬਰ ਨੂੰ ਫ਼ਰਾਰ ਹੋ ਗਿਆ ਸੀ, ਜਿਸਨੂੰ ਬੀਤੇ ਦਿਨੀਂ 9 ਅਗਸਤ ਨੂੰ ਥਾਣਾ ਮੁਖੀ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗੁਰੂ ਕ੍ਰਿਪਾ ਕਾਲੋਨੀ ਨੇੜੇ ਵਾਟਰ ਟ੍ਰੀਟਮੈਂਟ ਪਲਾਂਟ ਭੱਟੀਆਂ ਲੁਧਿਆਣਾ ਪਾਸ ਰੇਡ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਗਈ। ਹੱਤਿਆ ਸਮੇਂ ਵਰਤਿਆ ਹਥੌੜਾ ਤੇ ਕਾਂਡੀ, ਘਰ ਦੇ ਨਾਲ ਹੀ ਖਾਲੀ ਪਏ ਪਲਾਟ ਵਿਚ ਮਿੱਟੀ ਵਿਚ ਦਬਾ ਕੇ ਰੱਖਿਆ ਹੈ, ਜੋ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਿਆ ਹੈ।

error: Content is protected !!