ਪੰਜਾਬੀ ਗਾਇਕ ਸਿੰਘਾ ‘ਤੇ ਲੱਗੀ 295, ਇਸਾਈ ਭਾਈਚਾਰੇ ਨੇ ਕਿਹਾ- ਸਾਡੇ ਧਰਮ ਦੀ ਬੇਅਦਬੀ ਕੀਤੀ ਆ

ਪੰਜਾਬੀ ਗਾਇਕ ਸਿੰਘਾ ‘ਤੇ ਲੱਗੀ 295, ਇਸਾਈ ਭਾਈਚਾਰੇ ਨੇ ਕਿਹਾ- ਸਾਡੇ ਧਰਮ ਦੀ ਬੇਅਦਬੀ ਕੀਤੀ ਆ

ਅਜਨਾਲਾ (ਵੀਓਪੀ ਬਿਊਰੋ) ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਪੰਜਾਬੀ ਸਿੰਗਰ ਸਿੰਘਾ ‘ਤੇ ਮੁਕਦਮਾ ਦਰਜ ਕਰ ਕੇ ਧਾਰਾ 295 ਲਗਾਈ ਹੈ। ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ਼ ਮਸੀਹ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਪੰਜਾਬੀ ਗਾਇਕ ਸਿੰਘਾ ਦਾ ਬੀਤੇ ਦਿਨੀਂ ਜੋ ਗਾਣਾ ( Still Alive) ਆਇਆ ਸੀ, ਉਸ ਵਿੱਚ ਉਸ ਵੱਲੋਂ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਇਸ ਦੇ ਚਲਦੇ ਗਾਇਕ ਸਿੰਘਾ ਖ਼ਿਲਾਫ਼ ਥਾਨਾ ਅਜਨਾਲਾ ਅੰਦਰ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬੀ ਗਾਇਕ ਸਿੰਘਾ ਦਾ ਬੀਤੇ ਦਿਨੀਂ ਜੋ ਗਾਣਾ ( Still Alive) ਆਇਆ ਸੀ, ਉਸ ‘ਚ ਉਸ ਦੇ ਹੱਥ ‘ਚ ਪਵਿੱਤਰ ਬਾਈਬਲ ਫੜੀ ਹੋਈ ਹੈ ਅਤੇ ਗਲ ਵਿਚ ਕਰਾਸ ਪਾਈ ਹੈ ਅਤੇ ਕ੍ਰਿਸ਼ਚਨ ਧਰਮ ਚ ਸਿਸਟਰਾਂ ਅਤੇ ਫਾਦਰਾਂ ਨੂੰ ਪਵਿੱਤਰ ਦਾ ਦਰਜਾ ਦਿੱਤਾ ਗਿਆ ਹੈ।ਇਸ ਗਾਣੇ ‘ਚ ਫਾਦਰਾਂ ਅਤੇ ਸਿਸਟਰਾਂ ਦੀ ਬੇਅਦਬੀ ਕੀਤੀ ਗਈ ਹੈ। ਜਿਸ ਨੂੰ ਲੈਕੇ ਸਮੂਹ ਇਸਾਈ ਭਾਈਚਾਰੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ।

error: Content is protected !!