ਪਿੱਛੇ ਲੱਗੀ ਪੁਲਿਸ ਤੋਂ ਬਚਣ ਲਈ ਦੋ ਲੁਟੇਰਿਆਂ ਨੇ ਛੱਤ ਤੋਂ ਮਾਰੀ ਛਾਲ, ਲੱਤਾਂ, ਬਾਹਾਂ ਟੁੱਟੀਆਂ, ਪੁਲਿਸ ਨੇ ਗ੍ਰਿਫ਼ਤਾਰ ਕਰ ਕਰਵਾਇਆ ਇਲਾਜ

ਪਿੱਛੇ ਲੱਗੀ ਪੁਲਿਸ ਤੋਂ ਬਚਣ ਲਈ ਦੋ ਲੁਟੇਰਿਆਂ ਨੇ ਛੱਤ ਤੋਂ ਮਾਰੀ ਛਾਲ, ਲੱਤਾਂ, ਬਾਹਾਂ ਟੁੱਟੀਆਂ, ਪੁਲਿਸ ਨੇ ਗ੍ਰਿਫ਼ਤਾਰ ਕਰ ਕਰਵਾਇਆ ਇਲਾਜ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਵਿਚ ਪਿੱਛੇ ਲੱਗੀ ਪੁਲਿਸ ਤੋਂ ਬਚਣ ਲਈ ਦੋ ਲੁਟੇਰਿਆਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਨਾਲ ਉਨ੍ਹਾਂ ਦੀਆਂ ਬਾਹਾਂ ਤੇ ਲੱਤਾਂ ਟੁੱਟ ਗਈਆਂ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ।
ਪੁਲਿਸ ਨੇ ਟਿੱਬਾ ਰੋਡ ’ਤੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਦੋਵੇਂ ਬਦਮਾਸ਼ ਬਾਈਕ ਛੱਡ ਕੇ ਭੱਜਣ ਲੱਗੇ। ਪਿੱਛਾ ਕਰਨ ‘ਤੇ ਦੋਵੇਂ ਘਰ ਦੀ ਛੱਤ ‘ਤੇ ਚੜ੍ਹ ਗਏ। ਪੁਲਿਸ ਨੂੰ ਆਪਣੇ ਪਿੱਛੇ ਆਉਂਦੀ ਦੇਖ ਬਦਮਾਸ਼ਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਦੋਵੇਂ ਜ਼ਖਮੀ ਹੋ ਗਏ। ਪੁਲਿਸ ਨੇ ਮੁਲਜ਼ਮਾਂ ਕੋਲੋਂ 1000 ਨਸ਼ੀਲੀਆਂ ਗੋਲੀਆਂ, 2 ਚੋਰੀ ਦੇ ਬਾਈਕ, 2 ਸੋਨੇ ਦੀਆਂ ਚੇਨਾਂ ਅਤੇ ਮੰਗਲ ਸੂਤਰ ਬਰਾਮਦ ਕੀਤਾ ਹੈ।


ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਿਤਿਨ ਕੁਮਾਰ ਅਤੇ ਸੁਮੇਰ ਵਜੋਂ ਹੋਈ ਹੈ। ਇਹ ਬਦਮਾਸ਼ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਵਾਂ ‘ਤੇ ਕਈ ਸੂਬਿਆਂ ‘ਚ ਕੇਸ ਦਰਜ ਹਨ। ਨਿਤਿਨ ਕੁਮਾਰ ਅਤੇ ਸੁਮੇਰ ਵਾਹਨ ਚੋਰੀ, ਲੁੱਟ-ਖੋਹ ਅਤੇ ਨਸ਼ੇ ਦੀ ਸਪਲਾਈ ਕਰਦੇ ਹਨ।
ਸੀਪੀ ਸਿੱਧੂ ਨੇ ਦੱਸਿਆ ਕਿ ਦੋਵੇਂ ਲੁੱਟ-ਖੋਹ ਕਰਨ ਵਾਲੇ ਵੱਖ-ਵੱਖ ਇਲਾਕਿਆਂ ਵਿਚ ਰੇਕੀ ਕਰ ਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਨਿਤਿਨ ‘ਤੇ ਲੁਧਿਆਣਾ ‘ਚ 3, ਹਰਿਆਣਾ ‘ਚ 14 ਅਤੇ ਉੱਤਰ ਪ੍ਰਦੇਸ਼ ‘ਚ 2 ਐੱਫ.ਆਈ.ਆਰ. ਦਰਜ ਹਨ। ਇਹ ਸਾਰੇ ਮਾਮਲੇ ਲੁੱਟ-ਖੋਹ, ਕਤਲ ਅਤੇ ਯੋਜਨਾਬੱਧ ਕਤਲ ਦੇ ਹਨ। ਲੁਧਿਆਣਾ ‘ਚ ਨਿਤਿਨ ਨੇ ਬੈਂਕ ਮੈਨੇਜਰ ਅਤੇ ਥਾਣਾ ਦੁੱਗਰੀ ਇਲਾਕੇ ‘ਚ ਇਕ ਔਰਤ ਦੇ ਗਲੇ ‘ਚੋਂ ਚੇਨ ਝਪਟ ਲਈ, ਹੈਬੋਵਾਲ ‘ਚ ਐਕਟਿਵਾ ਸਵਾਰ ਦੇ ਗਲੇ ‘ਚੋਂ ਮੰਗਲ ਸੂਤਰ ਖੋਹ ਲਿਆ।


ਸੁਮੇਰ ‘ਤੇ ਕੁੱਲ 18 ਕੇਸ ਦਰਜ ਹਨ। ਲੁਧਿਆਣਾ ਵਿਚ 3, ਬੈਂਗਲੁਰੂ ਵਿਚ 8, ਹਰਿਆਣਾ ਵਿਚ 6 ਅਤੇ ਉੱਤਰ ਪ੍ਰਦੇਸ਼ ਵਿਚ 1 ਕੇਸ ਦਰਜ ਹੈ। ਸੁਮੇਰ ਮਾਰਚ 2023 ‘ਚ ਹਰਿਆਣਾ ਦੀ ਕਰਨਾਲ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।

error: Content is protected !!