ਨੌਜਵਾਨ ਹਰਪਿੰਦਰ ਸਿੰਘ ਹੈਪਾ ਸੰਧੂ ਬਣੇ ਬਾਬਾ ਕਾਲਾ ਮਹਿਰ ਯੂਥ ਕਲੱਬ ਝੋਕ ਹਰੀ ਹਰ ਦੇ ਪ੍ਰਧਾਨ

ਨੌਜਵਾਨ ਹਰਪਿੰਦਰ ਸਿੰਘ ਹੈਪਾ ਸੰਧੂ ਬਣੇ ਬਾਬਾ ਕਾਲਾ ਮਹਿਰ ਯੂਥ ਕਲੱਬ ਝੋਕ ਹਰੀ ਹਰ ਦੇ ਪ੍ਰਧਾਨ

ਫਿਰੋਜ਼ਪੁਰ (ਜਤਿੰਦਰ ਪਿੰਕਲ) ਸਮਾਜ ਸੇਵਾ ਨੂੰ ਸਮਰਪਿਤ ਬਾਬਾ ਕਾਲਾ ਮਹਿਰ ਯੂਥ ਕਲੱਬ ਪਿੰਡ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਦੀ ਹੋਈ ਸਾਲ 2023-24 ਲਈ ਆਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਵਿੱਚ ਨੌਜਵਾਨ ਹਰਪਿੰਦਰ ਸਿੰਘ ਹੈਪਾ ਸੰਧੂ ਸਪੁੱਤਰ ਗਮਦੂਰ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਸਾਰਾ ਸਾਲ ਸਮਾਜ ਸੇਵਾ ਨੂੰ ਸਮਰਪਿਤ ਹੋ ਕਲੱਬ ਦੀਆਂ ਗਤੀਵਿਧੀਆਂ ਚਲਾਉਣ ਸਬੰਧੀ ਸਾਰੇ ਹੱਕ ਦਿੱਤੇ ਗਏ । ਉਕਤ ਚੋਣ ਨਾਲ ਨੌਜਵਾਨ ਵਰਗ ‘ਚ ਖੁਸ਼ੀ ਦੀ ਲਹਿਰ ਪਾਈ ਗਈ ।

ਦੱਸਣਯੋਗ ਹੈ ਕਿ ਕਲੱਬ ਦੀ ਮੀਟਿੰਗ ਦਲਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਪਿਛਲੇ ਸਾਲ ਦੀਆਂ ਗਤੀਵਿਧੀਆਂ ਨੂੰ ਵਿਚਾਰਨ ਉਪਰੰਤ ਅਗਲੇ ਸਾਲ ਲਈ ਕਲੱਬ ਦੇ ਕੰਮ-ਕਾਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਰਪਿੰਦਰ ਸਿੰਘ ਹੈਪਾ ਸੰਧੂ ਨੂੰ ਸਭ ਨੇ ਸਰਬਸੰਮਤੀ ਨਾਲ ਪ੍ਰਧਾਨ ਵਜੋਂ ਜ਼ੁੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ । ਡੇਰਾ ਮਰਹਾਣਾ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਨੇ ਹੈਪਾ ਸੰਧੂ ਨੂੰ ਵਧਾਈਆਂ ਦਿੰਦੇ ਹੋਏ ਸਿਰਪਾਓ ਦੇ ਕੇ ਸਨਮਾਨਿਤ ਕੀਤਾ । ਪ੍ਰਧਾਨ ਵਜੋਂ ਜ਼ੁੰਮੇਵਾਰੀਆਂ ਸਾਂਭ ਦੇ ਹੋਏ ਹੈਪਾ ਸੰਧੂ ਨੇ ਮਾਣ-ਸਨਮਾਨ ਦੇਣ ਤੇ ਸਭਣਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਵਾਇਆ ਕਿ ਉਹ ਸਮੂਹ ਸਾਥੀਆਂ ਨੂੰ ਨਾਲ ਲੈ ਕੇ ਕਲੱਬ ਗਤੀਵਿਧੀਆਂ ਰਾਹੀਂ ਸਮਾਜ ਸੇਵਾ ਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ ।

 

ਇਸ ਮੌਕੇ ਹੋਰਨਾ ਆਹੁਦੇਦਾਰਾ ਦੀ ਚੋਣ ਸਮੇਂ ਗਮਦੂਰ ਸਿੰਘ ਸੰਧੂ ਚੇਅਰਮੈਨ, ਮਨਦੀਪ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਤੇਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਸੰਧੂ ਜਰਨਲ ਸਕੱਤਰ , ਕਰਨਬੀਰ ਸਿੰਘ ਸੰਧੂ ਖਜ਼ਾਨਚੀ, ਦਵਿੰਦਰ ਸਿੰਘ ਸੰਧੂ ਅਤੇ ਕਰਮਜੀਤ ਸਿੰਘ ਸੰਧੂ ਸਹਾਇਕ ਖਜ਼ਾਨਚੀ , ਗਮਦੂਰ ਸਿੰਘ ਗਿੱਲ ਸਕੱਤਰ, ਜੂਆਇੰਟ ਮੈਬਰ ਰੇਸ਼ਮ ਸਿੰਘ ਸੰਧੂ , ਜਗਸੀਰ ਸਿੰਘ ਸੰਧੂ ਚੇਅਰਮੈਨ ਲੰਗਰ ਕਮੇਟੀ , ਸ਼ਹਿਨਾਜ ਸਿੰਘ ਸੰਧੂ ਚੇਅਰਮੈਨ ਆਈ ਟੀ ਸੈੱਲ ਚੁਣਿਆ ਗਿਆ । ਇਸ ਮੌਕੇ ਹਰਦੇਵ ਸਿੰਘ ਸੰਧੂ, ਜਗਸੀਰ ਸਿੰਘ ਧਨੋਆ, ਰਣਦੀਪ ਸਿੰਘ ਸੰਧੂ, ਦਲਜੀਤ ਸਿੰਘ ਸੰਧੂ , ਸੁੱਖ ਸੰਧੂ, ਅਮਨਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ ।

error: Content is protected !!