ਆਰ.ਐਸ.ਡੀ. ਕਾਲਜ ਵੱਲੋਂ ਤਿੰਨ ਸੀਨੀਅਰ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢਣ ‘ਤੇ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਨੇ ਵਜਾਇਆ ਸੰਘਰਸ਼ ਦਾ ਬਿਗੁਲ 

ਆਰ.ਐਸ.ਡੀ. ਕਾਲਜ ਵੱਲੋਂ ਤਿੰਨ ਸੀਨੀਅਰ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢਣ ‘ਤੇ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਨੇ ਵਜਾਇਆ ਸੰਘਰਸ਼ ਦਾ ਬਿਗੁਲ

ਫਿਰੋਜ਼ਪੁਰ (ਜਤਿੰਦਰ ਪਿੰਕਲ) ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਦੇ ਹੈਂਕੜਬਾਜ਼ ਪ੍ਰਸਾਸ਼ਨ ਵੱਲੋਂ ਆਪਣੇ ਤਿੰਨ ਸੀਨੀਅਰ ਲੈਕਚਰਾਰਾਂ ਪ੍ਰੋ. ਕੁਲਦੀਪ ਮੁਖੀ ਪੰਜਾਬੀ ਵਿਭਾਗ ,ਡਾ. ਮਨਜੀਤ ਕੌਰ ਪੰਜਾਬੀ ਵਿਭਾਗ ਅਤੇ ਪ੍ਰੋ.ਲਕਸ਼ਮਿੰਦਰ ਇਤਿਹਾਸ ਵਿਭਾਗ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢਣ ਅਤੇ ਯੂਨੀਵਰਸਿਟੀ ਦੇ ਹੁਕਮਾਂ ਦੇ ਬਾਵਯੂਦ ਵਾਪਸ ਨੌਕਰੀ ਤੇ ਨਾ ਰੱਖਣ ਦੇ ਖ਼ਿਲਾਫ਼ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ( AUCT ) ਨੇ ਅੱਜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।

ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਵੱਲੋਂ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਦਿਨ ਰਾਤ ਦੇ ਧਰਨੇ ਦੀ ਸ਼ੁਰੂਆਤ ਕੀਤੀ ਗਈ। ਕਾਲਜ ਮੈਨੇਜਮੈਂਟ , ਡਾਇਰੈਕਟਰ ਐਸ.ਪੀ.ਆਨੰਦ ਅਤੇ ਕਾਰਜਕਾਰੀ ਪ੍ਰਿੰਸੀਪਲ ਰਾਜੇਸ਼ ਅਗਰਵਾਲ ਮੁਰਦਾਬਾਦ ਦੇ ਅਸਮਾਨ ਗੁੰਜਾਊ ਨਾਅਰਿਆਂ ਨਾਲ ਧਰਨੇ ਦਾ ਆਰੰਭ ਹੋਇਆ।

ਐਸੋਸੀਏਸ਼ਨ ਦੇ ਬੁਲਾਰੇ ਪ੍ਰੋ.ਤਰੁਣ ਘਈ , ਪ੍ਰਿੰਸੀਪਲ ਗੁਰਬੀਰ ਸਿੰਘ , ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਧਰਨੇ ਵਿੱਚ ਪ੍ਰੋ. ਜਸਪਾਲ ਘਈ , ਪ੍ਰੋ ਗੁਰਤੇਜ ਕੋਹਾਰਵਾਲਾ , ਹਰਮੀਤ ਵਿਦਿਆਰਥੀ, ਸੁਖਵਿੰਦਰ ਭੁੱਲਰ , ਰਾਜੀਵ ਖ਼ਿਆਲ , ਸੰਦੀਪ ਚੌਧਰੀ , ਬੀਪੀਈਓ ਰਾਜਨ ਨਰੂਲਾ, ਗੁਰਭੇਜ ਸਿੰਘ ਅਤੇ ਸਾਥੀ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਸ.ਪ੍ਰਤਾਪ ਸਿੰਘ ਅਤੇ ਸਾਥੀ ਮਿਊਂਸਪਲ ਕਮੇਟੀ ਰਿਟਾਇਰਡ ਕਰਮਚਾਰੀ ਯੂਨੀਅਨ , ਗਵਰਨਮੈਂਟ ਟੀਚਰਜ਼ ਯੂਨੀਅਨ , ਮਲਕੀਤ ਸਿੰਘ , ਸਰਬਜੀਤ ਸਿੰਘ ਭਾਵੜਾ , ਲੈਕਚਰਾਰ ਯੂਨੀਅਨ ਫ਼ਿਰੋਜ਼ਪੁਰ , ਗੁਰੂ ਨਾਨਕ ਮੁਕਤਸਰ , ਲਾਇਲਪੁਰ ਖਾਲਸਾ ਕਾਲਜ ਜਲੰਧਰ , ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਪੱਟੀ,ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਅਤੇ ਆਰ.ਐਸ.ਡੀ. ਕਾਲਜ ਦੇ ਅਧਿਆਪਕ ਦੇ ਅਧਿਆਪਕਾਂ ਅਤੇ ਆਰ.ਐਸ.ਡੀ . ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਗੈਰਕਾਨੂੰਨੀ ਤੌਰ ਤੇ ਫ਼ਾਰਗ ਕੀਤੇ ਗਏ ਤਿੰਨਾਂ ਅਧਿਆਪਕਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਲਿਆ ਜਾਵੇ ਵਿਦਿਆਰਥੀਆਂ ਦੀਆਂ ਫੀਸਾਂ ਦੀ ਨਾਜਾਇਜ਼ ਵਰਤੋਂ ਕਰਨ ਵਾਲੇ ਡਾਇਰੈਕਟਰ ਐਸ.ਪੀ .ਆਨੰਦ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਦੇ ਮੋਹਤਬਰਾਂ ਨੇ ਯਕੀਨ ਦੁਆਇਆ ਕਿ ਉਹ ਇਸ ਸੰਘਰਸ਼ ਹਰ ਤਰ੍ਹਾਂ ਨਾਲ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਦਾ ਸਮਰਥਨ ਕਰਨਗੇ ਅਤੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਗੇ ।

error: Content is protected !!