ਜਲੰਧਰ ਨੇੜੇ 40 ਘੰਟਿਆਂ ਤੋਂ 60 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਇੰਜੀਨੀਅਰ, ਬਚਾਅ ਕਰਦਿਆਂ ਉੱਪਰੋਂ ਹੋਰ ਮਿੱਟੀ ਡਿੱਗੀ

ਜਲੰਧਰ ਨੇੜੇ 40 ਘੰਟਿਆਂ ਤੋਂ 60 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਇੰਜੀਨੀਅਰ, ਬਚਾਅ ਕਰਦਿਆਂ ਉੱਪਰੋਂ ਹੋਰ ਮਿੱਟੀ ਡਿੱਗੀ

ਜਲੰਧਰ (ਵੀਓਪੀ ਬਿਊਰੋ) ਕਰਤਾਰਪੁਰ ਵਿੱਚ ਇੱਕ ਮਜ਼ਦੂਰ ਪਿਛਲੇ ਕਰੀਬ 40 ਘੰਟਿਆਂ ਤੋਂ  60 ਫੁੱਟ ਡੂੰਘੇ ਟੋਏ ਵਿੱਚ ਫਸਿਆ ਹੋਇਆ ਹੈ। ਇਸ ਦੌਰਾਨ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਹ ਘਟਨਾ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਡਵੀਜ਼ਨ ਦੇ ਕਪੂਰਥਲਾ ਰੋਡ ‘ਤੇ ਪਿੰਡ ਵਿਸ਼ਰਾਮਪੁਰ ਨੇੜੇ ਦੀ ਹੈ।

ਦਰਅਸਲ, ਦਿੱਲੀ ਤੋਂ ਕਟੜਾ ਤੱਕ ਐਕਸਪ੍ਰੈਸ ਵੇਅ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੱਥੇ ਇੱਕ ਟੋਆ ਪੁੱਟਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟੋਏ ‘ਚ ਸੁਰੇਸ਼ ਨਾਂ ਦਾ ਇੰਜੀਨੀਅਰ ਫਸਿਆ ਹੋਇਆ ਹੈ। NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਇੰਜੀਨੀਅਰ ਦੇ ਫਸੇ ਹੋਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਪ੍ਰਸ਼ਾਸਨਿਕ ਅਧਿਕਾਰੀ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਪਾਲ ਮੌਕੇ ’ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਥਾਣਾ ਕਰਤਾਰਪੁਰ ਰਮਨ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਸੜਕ ਦੇ ਨਿਰਮਾਣ ਲਈ ਟੋਆ ਪੁੱਟਿਆ ਜਾ ਰਿਹਾ ਹੈ। ਅਚਾਨਕ ਮਸ਼ੀਨ ਖਰਾਬ ਹੋ ਗਈ। ਇਸ ਦੌਰਾਨ ਕਈ ਵਾਰ ਮਿੱਟੀ ਪੁੱਟੇ ਹੋਏ ਟੋਏ ਉੱਪਰ ਫਿਰ ਡਿੱਗ ਪੈਂਦੀ ਹੈ।

error: Content is protected !!