ਸਾਡੇ ਆਪਣੇ ਰੂਲ…! ਰਾਤ ਨੂੰ ਘਰੋਂ ਨਿਕਲਣ ਉਤੇ ਪੁਲਿਸ ਵਾਲਿਆਂ ਨੇ ਵਿਅਕਤੀ ਉਤੇ ਕਰ ਦਿੱਤਾ ਕੇਸ ਦਰਜ, ਪਿੰਡ ਵਾਸੀਆਂ ਨੇ ਲਾਏ ਦੋਸ਼

ਸਾਡੇ ਆਪਣੇ ਰੂਲ…! ਰਾਤ ਨੂੰ ਘਰੋਂ ਨਿਕਲਣ ਉਤੇ ਪੁਲਿਸ ਵਾਲਿਆਂ ਨੇ ਵਿਅਕਤੀ ਉਤੇ ਕਰ ਦਿੱਤਾ ਕੇਸ ਦਰਜ, ਪਿੰਡ ਵਾਸੀਆਂ ਨੇ ਲਾਏ ਦੋਸ਼


ਵੀਓਪੀ ਬਿਊਰੋ, ਫਗਵਾੜਾ : ‘ਇੱਥੋਂ ਦੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਹੀ ਨਿਯਮ ਬਣਾਏ ਹੋਏ ਹਨ। ਮਰਜ਼ੀ ਨਾਲ ਹੀ ਬਿਨਾਂ ਕਿਸੇ ਕਾਰਨ ਕਿਸੇ ਉਤੇ ਵੀ ਪਰਚਾ ਕਰ ਦਿੰਦੇ ਹਨ।’ ਇਹ ਦੋਸ਼
ਪਿੰਡ ਪਾਂਸ਼ਟਾ ਦੇ ਲੋਕਾਂ ਨੇ ਪਾਂਸ਼ਟਾ ਪੁਲਿਸ ਚੌਕੀ ਦੇ ਮੁਲਾਜ਼ਮਾਂ ‘ਤੇ ਲਾਏ ਹਨ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਜਾਣਕਾਰੀ ਦਿੰਦਿਆਂ ਮੁਹੰਮਦ ਉਸਮਾਨ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹੁਸ਼ਿਆਰਪੁਰ ‘ਚ ਇਕ ਡੇਅਰੀ ‘ਚ ਕੰਮ ਕਰਦਾ ਹੈ। ਇਸ ਕਾਰਨ ਕਈ ਵਾਰ ਉਹ 15-20 ਦਿਨ ਘਰ ਨਹੀਂ ਆਉਂਦਾ। ਸ਼ਨਿੱਚਰਵਾਰ ਰਾਤ ਕਰੀਬ 2:30 ਵਜੇ ਘਰੋਂ ਹੁਸ਼ਿਆਰਪੁਰ ਲਈ ਰਵਾਨਾ ਹੋਇਆ, ਕਿਉਂਕਿ ਉਸ ਨੇ ਕੰਮ ਕਰਨ ਲਈ ਤੜਕੇ 3 ਵਜੇ ਤਕ ਡੇਅਰੀ ਪਹੁੰਚਣਾ ਸੀ। ਰਸਤੇ ਵਿਚ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਸਾਰੀ ਰਾਤ ਥਾਣੇ ‘ਚ ਬੰਦ ਰੱਖਿਆ। ਸ਼ਨਿੱਚਰਵਾਰ ਰਾਤ 2:30 ਵਜੇ ਤੋਂ ਬੰਦੀ ਬਣਾਏ ਗਏ ਵਿਅਕਤੀ ਬਾਰੇ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਤੁਹਾਡਾ ਵਿਅਕਤੀ ਸਾਡੇ ਨਾਲ ਹੈ ਅਤੇ ਜ਼ਮਾਨਤ ਲਈ ਐੱਸਡੀਐੱਮ ਦੀ ਅਦਾਲਤ ਵਿਚ ਪਹੁੰਚ ਜਾਣਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਲਪ੍ਰਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕਰੀਬ 100 ਖੇਤ ਹਨ, ਜਿਨ੍ਹਾਂ ਵਿਚ ਝੋਨੇ ਦੀ ਫ਼ਸਲ ਹੁੰਦੀ ਹੈ। ਕਈ ਵਾਰ ਰਾਤ ਸਮੇਂ ਮੋਟਰ ਚਲਾਉਣ ਕਾਰਨ ਉਸ ਨੂੰ ਅਤੇ ਉਸ ਦੇ ਬੰਦਿਆਂ ਨੂੰ ਦੇਰ ਰਾਤ ਖੇਤਾਂ ਵਿੱਚ ਜਾਣਾ ਪੈਂਦਾ ਹੈ। ਪਿਛਲੇ ਦਿਨੀਂ ਵੀ ਖੇਤਾਂ ਵਿਚ ਕੰਮ ਕਰਨ ਗਏ ਇੱਕ ਵਿਅਕਤੀ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲ਼ਿਆ ਗਿਆ ਸੀ।


ਇਸ ਸਬੰਧੀ ਜਦੋਂ ਏਐੱਸਆਈ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਸ਼ੱਕ ਦੇ ਆਧਾਰ ‘ਤੇ ਉਕਤ ਨੌਜਵਾਨ ਨੂੰ ਰੋਕਿਆ ਤਾਂ ਨੌਜਵਾਨ ਕੋਲੋਂ ਕੋਈ ਪਛਾਣ ਪੱਤਰ ਨਾ ਮਿਲਣ ਉਤੇ ਉਸ ਨੂੰ ਥਾਣੇ ਲਿਆਂਦਾ ਗਿਆ। ਜਿੱਥੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਮੀਡੀਆ ਵੱਲੋਂ ਫੜੇ ਗਏ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇਣ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।


ਇਸ ਸਬੰਧੀ ਪਿੰਡ ਵਾਸੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋ ਉਨ੍ਹਾਂ ਵੱਲੋਂ ਪਾਂਸ਼ਟਾ ਚੌਕੀ ਦੇ ਏਐੱਸਆਈ ਮੇਜਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਤ 10 ਵਜੇ ਤੋਂ ਬਾਅਦ ਜਿਹੜਾ ਵੀ ਵਿਅਕਤੀ ਸੜਕ ‘ਤੇ ਨਜ਼ਰ ਆਵੇਗਾ, ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਪੁਲਿਸ ‘ਤੇ ਇਲਜ਼ਾਮ ਲਾਉਂਦੇ ਹੋਏ ਦਿਲਪ੍ਰੀਤ ਨੇ ਕਿਹਾ ਕਿ ਪੂਰੇ ਪੰਜਾਬ ‘ਚ ਰਾਤ ਭਰ ਕਿਸੇ ਵੀ ਸਮੇਂ ਕਿਤੇ ਵੀ ਗੇੜਾ ਮਾਰਿਆ ਜਾ ਸਕਦਾ ਹੈ ਪਰ ਪਾਂਸ਼ਟਾ ਪੁਲਿਸ ਮੁਲਾਜ਼ਮਾਂ ਨੇ ਸਿਰਫ਼ ਆਪਣੇ ਕਾਨੂੰਨ ਹੀ ਬਣਾਏ ਹੋਏ ਹਨ।

error: Content is protected !!