Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
15
ਭਾਖੜਾ ਡੈਮ ‘ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹੇਠਾਂ, ਨੇੜਲੇ ਪਿੰਡਾਂ ‘ਚ ਪਾਣੀ ਭਰਨ ਦਾ ਵਧਿਆ ਖਤਰਾ
jalandhar
Latest News
National
Politics
Punjab
ਭਾਖੜਾ ਡੈਮ ‘ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹੇਠਾਂ, ਨੇੜਲੇ ਪਿੰਡਾਂ ‘ਚ ਪਾਣੀ ਭਰਨ ਦਾ ਵਧਿਆ ਖਤਰਾ
August 15, 2023
Voice of Punjab
ਭਾਖੜਾ ਡੈਮ ‘ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹੇਠਾਂ, ਨੇੜਲੇ ਪਿੰਡਾਂ ‘ਚ ਪਾਣੀ ਭਰਨ ਦਾ ਵਧਿਆ ਖਤਰਾ
ਨੰਗਲ (ਵੀਓਪੀ ਬਿਊਰੋ) ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵੱਧਣ ਦੇ ਕਾਰਨ ਜਿੱਥੇ ਡੇਂਜਰ ਲੇਵਲ ਸਿਰਫ ਦੋ ਫੁੱਟ ਤੋਂ ਵੀ ਘੱਟ ਦੂਰੀ ‘ਤੇ ਰਹਿ ਗਿਆ ਹੈ ਅਤੇ ਸਤਲੁਜ ਦਰਿਆ ਦੇ ਵਿਚੋਂ ਆ ਰਿਹਾ ਪਾਣੀ ਦਰਿਆ ਦੇ ਬਾਹਰ ਹੋਣਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਜਦੋਂ ਦਰਿਆ ਦਾ ਪਾਣੀ ਸੜਕ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਪਿੰਡਾਂ ਦੇ ਲੋਕਾਂ ਨੂੰ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ।
ਇਸ ਦੇ ਨਾਲ ਹੀ ਸੜਕਾਂ ‘ਤੇ ਪਾਣੀ ਆਉਣ ਤੋਂ ਬਾਅਦ ਹੁਣ ਪਾਣੀ ਫਿਰਨੀ ਦੇ ਵਿਚ ਘੁੰਮਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਹੁਣ ਪਿੰਡਾਂ ਦੀਆਂ ਫਿਰਨੀਆਂ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਬਣਨਾ ਸ਼ੁਰੂ ਹੋ ਚੁੱਕਾ ਹੈ ਬਿਨਾਂ ਪ੍ਰਸ਼ਾਸਨ ਦੀ ਮੱਦਦ ਤੋਂ ਪਿੰਡ ਵਾਸੀਆਂ ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ ਵਿਚੋਂ ਅਤੇ ਘਰਾਂ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਬਹੁਤ ਵੱਡਾ ਰਾਹਤ ਕਾਰਜ ਹੈ।
ਦੂਜੇ ਪਾਸੇ ਨੰਗਲ ਦੇ ਨਜਦੀਕੀ ਪਿੰਡ ਭਲਾਣ, ਭਨਾਮ, ਜਿੰਦਵੜੀ, ਧਿਆਨ ਬੇਲਾ, ਭਲੜੀ, ਐਲਗਰਾ ਸਾਹਪੁਰ ਬੇਲਾ, ਨਾਨਗਰਾ, ਗੋਲਹਨੀ ਤੋਂ ਇਲਾਵਾ ਹੋਰ ਦਰਜਨਾਂ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਖਤਰੇ ਦੇ ਵਿਚ ਪਏ ਹੋਏ ਹਨ।
ਇਹਨਾਂ ਲੋਕਾ ਦੇ ਪਿੰਡ ਖਾਲੀ ਕਰਕੇ ਆਪਣੇ ਪਰਿਵਾਰ ਦੇ ਨਾਮ ਜ਼ਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸ਼ੂਆ ਨੂੰ ਲੈ ਕੇ ਪਿੰਡਾਂ ਤੋ ਬਾਹਰ ਜਾਨ ਲਈ ਮਜਬੂਰ ਹੋ ਗਏ ਹਨ।
ਪਿੰਡ ਵਾਸੀ ਜੋ ਬਜ਼ੁਰਗ ਹਨ ਅਤੇ ਬੱਚੇ ਹਨ ਉਹਨਾ ਨੂੰ ਟਰੱਕ ਅਤੇ ਬੱਸਾਂ ਦੀਆਂ ਟਿਊਬਾਂ ‘ਤੇ ਬਿਠਾ ਕੇ ਪਿੰਡ ਵਿਚੋਂ ਕੱਢਿਆ ਜਾ ਰਿਹਾ ਹੈ।
Post navigation
ਮਰਹੂਮ ਗਾਇਕ ਸਿਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਹੋਏ ਬਿਮਾਰ
ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ‘ਚ ਭਾਰੀ ਤਬਾਹੀ, 40 ਤੋਂ ਵੱਧ ਲੋਕਾਂ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us