NEET ਦੀ ਪ੍ਰੀਖਿਆ ਵਿਚ ਅਸਫਲ ਰਹਿਣ ਉਤੇ ਮੌਤ ਨੂੰ ਲਾ ਲਿਆ ਗਲੇ, ਗਮ ਨਾ ਸਹਾਰ ਸਕੇ ਪਿਤਾ ਨੇ ਵੀ ਜੀਵਨ ਲੀਲ੍ਹਾ ਕੀਤੀ ਸਮਾਪਤ

NEET ਦੀ ਪ੍ਰੀਖਿਆ ਵਿਚ ਅਸਫਲ ਰਹਿਣ ਉਤੇ ਮੌਤ ਨੂੰ ਲਾ ਲਿਆ ਗਲੇ, ਗਮ ਨਾ ਸਹਾਰ ਸਕੇ ਪਿਤਾ ਨੇ ਵੀ ਜੀਵਨ ਲੀਲ੍ਹਾ ਕੀਤੀ ਸਮਾਪਤ


ਵੀਓਪੀ ਬਿਊਰੋ, ਚੇਨਈ : ਮੈਡੀਕਲ ਕਾਲਜ ਵਿਚ ਦਾਖ਼ਲੇ ਲੈਣ ਦੇ ਇੱਛੁਕ 19 ਸਾਲਾਂ ਦੇ ਜਗਤੇਸ਼ਵਰਨ ਨੇ ਦੋ ਵਾਰ ਨੀਟ ਦੀ ਪ੍ਰੀਖਿਆ ਦਿੱਤੀ ਪਰ ਸਫ਼ਲ ਨਾ ਹੋ ਸਕਿਆ। ਇਸ ਅਸਫ਼ਲਤਾ ਨੂੰ ਦਿਲ ਉਤੇ ਲਾ ਲਿਆ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁੱਤ ਦੀ ਮੌਤ ਦਾ ਗਮ ਨਾ ਸਹਾਰ ਸਕੇ ਪਿਤਾ ਨੇ ਵੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਜਗਤੇਸ਼ਵਰਨ ਨੂੰ ਆਖ਼ਰੀ ਪਲਾਂ ਤਕ ਨੀਟ ’ਚ ਸਫ਼ਲ ਹੋਣ ਦੀ ਉਮੀਦ ਸੀ ਪਰ ਅਚਾਨਕ ਉਸ ਨੇ ਆਪਣਾ ਫੈਸਲਾ ਬਦਲਿਆ ਅਤੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਪੂਰੇ ਤਾਮਿਲਨਾਡੂ ’ਚ ਲੋਕ ਸਦਮੇ ’ਚ ਹਨ।


ਆਪਣੀ ਖੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਤਕ ਜਗਤੇਸਵਰਨ ਆਪਣੀ ਤੀਜੀ ਕੋਸ਼ਿਸ਼ ’ਚ ਇਮਤਿਹਾਨ ਪਾਸ ਕਰਨ ਲਈ ਕਾਫ਼ੀ ਭਰੋਸੇਮੰਦ ਸੀ ਅਤੇ ਉਸ ਨੇ ਆਪਣੇ ਪਿਤਾ ਨੂੰ ਇੱਥੇ ਇਕ ਕੋਚਿੰਗ ਸੈਂਟਰ ’ਚ ਫੀਸ ਅਦਾ ਕਰਨ ਲਈ ਵੀ ਮਨਾ ਲਿਆ ਪਰ ਜਦੋਂ ਸ਼ਨਿਚਰਵਾਰ ਰਾਤ ਸੇਲਵਸ਼ੇਖਰ ਦਾ ਉਸ ਦੇ ਪੁੱਤ ਨੇ ਫੋਨ ਨਹੀਂ ਚੁਕਿਆ ਤਾਂ ਉਸ ਨੇ ਆਪਣੇ ਇਕ ਦੋਸਤ ਅਤੇ ਇਕ ਫੋਟੋਗ੍ਰਾਫਰ ਸਹਿਕਰਮੀ ਨੂੰ ਪਤਾ ਲਾਉਣ ਲਈ ਕਿਹਾ ਕਿ ਉਸ ਦੇ ਪੁੱਤਰ ਨੇ ਉਸ ਦੇ ਫੋਨ ਦਾ ਜਵਾਬ ਕਿਉਂ ਨਹੀਂ ਦੇ ਰਿਹਾ ਪਰ ਜਗਤੇਸ਼ਵਰਨ ਨੇ ਇਥੇ ਕ੍ਰੋਮਪੇਟ ਦੇ ਕੁਰਿੰਜੀ ਨਗਰ ਸਥਿਤ ਆਪਣੇ ਮਕਾਨ ’ਚ ਫਾਹਾ ਲੈ ਲਿਆ ਹੋਇਆ ਸੀ। ਪੁਲਿਸ ਨੇ ਦਸਿਆ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।


ਜਗਤੇਸ਼ਵਰਨ ਦੇ ਪਿਤਾ ਪੀ. ਸੇਲਵਸ਼ੇਖਰ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, ‘ਮੈਂ ਇਹ ਵੀ ਸੁਝਾਅ ਦਿਤਾ ਸੀ ਕਿ ਉਹ ਪੜ੍ਹਾਈ ਲਈ ਅਪਣੇ ਭਰਾ ਨਾਲ ਵਿਦੇਸ਼ ਜਾਣ, ਪਰ ਉਸ ਨੇ ਕਿਹਾ ਕਿ ਉਹ ਦੁਬਾਰਾ ਪ੍ਰੀਖਿਆ ਦੇਵੇਗਾ ਅਤੇ ਯੋਗਤਾ ਦੇ ਅੰਕ ਪ੍ਰਾਪਤ ਕਰੇਗਾ ਅਤੇ ਮੈਡੀਕਲ ਕਾਲਜ ’ਚ ਦਾਖਲਾ ਲਵੇਗਾ।” ਸੇਲਵਸ਼ੇਖਰ ਇਕੱਲੇ ਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਸਨ ਅਤੇ ਪੇਸ਼ੇ ਤੋਂ ‘ਇਵੈਂਟ’ਫੋਟੋਗ੍ਰਾਫਰ ਸਨ।
ਪੁਲਿਸ ਨੇ ਦੱਸਿਆ ਕਿ ਆਪਣੇ ਬੇਟੇ ਦੀ ਮੌਤ ਦਾ ਸੋਗ ਬਰਦਾਸ਼ਤ ਕਰਨ ਤੋਂ ਅਸਮਰੱਥ, 48 ਸਾਲਾਂ ਦੇ ਸੇਲਵਸ਼ੇਖਰ ਨੇ ਵੀ ਐਤਵਾਰ ਰਾਤ ਨੂੰ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਅਪਣੇ ਘਰ ’ਚ ਫਾਹਾ ਲੈ ਲਿਆ।
ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਪਰ ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਕਿ ਜਗਤੇਸ਼ਵਰਨ ਨੇ 2021 ’ਚ ਸੀ.ਬੀ.ਐਸ.ਈ. ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਅਤੇ 500 ’ਚੋਂ 427 ਅੰਕ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਦੋ ਵਾਰ NEET ਇਮਤਿਹਾਨ ਦਿਤਾ, ਪਰ ਅਸਫਲ ਰਿਹਾ। ਚਿਤਲਾਪੱਕਮ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!