ਮੋੜ ਕੱਟਦਿਆਂ ਗੱਡੀ ਨੂੰ ਬਚਾਉਂਦਿਆਂ ਪਲਟ ਗਈ ਪੀਆਰਟੀਸੀ ਦੀ ਬੱਸ, ਸਵਾਰੀਆਂ ਵਿਚ ਮਚਿਆ ਚੀਕ-ਚਿਹਾੜਾ

ਮੋੜ ਕੱਟਦਿਆਂ ਗੱਡੀ ਨੂੰ ਬਚਾਉਂਦਿਆਂ ਪਲਟ ਗਈ ਪੀਆਰਟੀਸੀ ਦੀ ਬੱਸ, ਸਵਾਰੀਆਂ ਵਿਚ ਮਚਿਆ ਚੀਕ-ਚਿਹਾੜਾ


ਵੀਓਪੀ ਬਿਊਰੋ, ਨਡਾਲਾ : ਅੱਜ ਤੜਕਸਾਰ ਕਪੂਰਥਲਾ ਡਿਪੂ ਦੀ ਪੀਆਰਟੀਸੀ ਦੀ ਬੱਸ ਨਡਾਲਾ -ਸੁਭਾਨਪੁਰ ਰੋਡ ‘ਤੇ ਪਿੰਡ ਤਾਜ਼ਪੁਰ ਤੇ ਮੁਸਤਫਾਬਾਦ ਵਿਚਕਾਰ ਮੋੜ ‘ਤੇ ਪਲਟੀ ਖਾਂਦੀ ਸੜਕ ਤੋਂ ਹੇਠਾਂ ਨੀਵੀਂ ਥਾਂ ਉਤੇ ਜਾ ਡਿੱਗੀ। ਟਾਂਡੇ ਨੂੰ ਜਾਣ ਲਈ ਰਵਾਨਾ ਹੋਈ ਬੱਸ ਜਿਵੇਂ ਹੀ ਮੌੜ ਉਤੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨੂੰ ਬਚਾਉਂਦੇ ਪਲਟ ਗਈ। ਇਸ ਦੌਰਾਨ ਸਵਾਰੀਆਂ ‘ਚ ਚੀਕ ਚਿਹਾੜਾ ਮੱਚ ਗਿਆ ਤੇ ਨੇੜਲੇ ਘਰ ਦੇ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋਂ ਡਰਾਈਵਰ ,ਕੰਡਕਟਰ ਤੇ ਸਵਾਰੀਆਂ ਨੂੰ ਬਾਹਰ ਕੱਢਿਆ।

ਸਵਾਰੀਆਂ ਨੂੰ ਹੋਰ ਬੱਸ ਦਾ ਪ੍ਰਬੰਧ ਕਰਕੇ ਮੰਜਿਲ ਵੱਲ ਰਵਾਨਾ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਬੱਸ ਪੀਬੀ 09 ਐੱਸ 3705 ਦੇ ਡਰਾਈਵਰ ਸਤਿੰਦਰਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਪਰ ਅੱਜ ਉਕਤ ਜਗ੍ਹਾਂ ਵਾਲੇ ਮੋੜ ‘ਤੇ ਸਵੇਰੇ 6:50 ਸਾਹਮਣੇ ਤੋਂ ਆ ਰਹੀ ਗੱਡੀ ਨੂੰ ਬਚਾਉਂਦੇ ਸਾਈਡ ‘ਤੇ ਕਰਨ ਲੱਗੇ ਦਾ ਸਟੇ਼ਰਿੰਗ ਲਾਕ ਹੋ ਗਿਆ। ਜਿਸ ਕਾਰਨ ਬੱਸ ਹੇਠਾਂ ਸੜਕ ਤੋਂ ਉਤਰ ਗਈ ਤੇ ਪਲਟ ਗਈ ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਨ ਸਵਾਰੀਆਂ ਬਹੁਤ ਘੱਟ ਸਨ ਨਹੀਂ ਤਾਂ ਹਾਲਾਤ ਕੁਝ ਹੋਰ ਹੋਣੇ ਸੀ । ਡਰਾਈਵਰ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ 6-7 ਸਵਾਰੀਆਂ ਸਨ ਜਿਨ੍ਹਾਂ ਵਿਚ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਬਹੁਤੇ ਸਨ ਅਤੇ ਉਨ੍ਹਾਂ ਵਿੱਚੋ ਇੱਕ ਪਰਵਾਸੀ ਦੇ ਮਾਮੂਲੀ ਸੱਟਾਂ ਤੇ ਮੇਰੇ ਵੀ ਮਮੂਲੀ ਸੱਟ ਲੱਗੀ ਹੈ।

error: Content is protected !!