ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਘਰ, ਹਿਮਾਚਲ ਪ੍ਰਦੇਸ਼ ਵਿਚ ਤਬਾਹੀ ਜਾਰੀ, 55 ਲੋਕਾਂ ਦੀ ਮੌਤ, ਏਅਰਲਿਫਟ ਕੀਤੇ ਜਾ ਰਹੇ ਲੋਕ, ਤਬਾਹੀ ਦੀ ਵੀਡੀਓ ਵੇਖ ਉਡ ਜਾਣਗੇ ਹੋਸ਼
ਵੀਓਪੀ ਬਿਊਰੋ, ਸ਼ਿਮਲਾ : ਰਿਕਾਰਡ ਤੋੜ ਤੇ ਭਾਰੀ ਮੀਂਹ ਨੇ ਹਿਮਾਚਲ ਪ੍ਰਦੇਸ਼ ‘ਚ ਤਬਾਹੀ ਮਚਾਈ ਹੋਈ ਹੈ। ਕੁਦਰਤੀ ਆਫਤ ਕਾਰਨ ਜਨਜੀਵਨ ਪੂਰੀ ਤਰ੍ਹਾਂ ਉਥਲ-ਪੁਥਲ ਹੋਇਆ ਹੈ। ਸੂਬੇ ਵਿਚ ਵੱਖ-ਵੱਖ ਥਾਈਂ ਰੋਜ਼ਾਨਾ ਬਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਮਿਲ ਰਹੀਆਂ ਹਨ। ਹੁਣ ਤਕ ਮੀਂਹ ਕਾਰਨ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਸ਼ਿਵ ਮੰਦਰ ‘ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ 21 ਤਕ ਪਹੁੰਚ ਸਕਦਾ ਹੈ। ਅਜੇ ਵੀ ਹਾਲਾਤ ਖ਼ਰਾਬ ਹਨ। ਕਈ ਸੜਕਾਂ ਅਜੇ ਵੀ ਬੰਦ ਹਨ। ਇਸ ਦੇ ਨਾਲ ਹੀ ਸ਼ਿਮਲਾ ਦੇ ਸਮਰ ਹਿੱਲ ਇਲਾਕੇ ‘ਚ ਅੱਜ ਫਿਰ ਜ਼ਮੀਨ ਖਿਸਕਣ ਦਾ ਜਾਣਕਾਰੀ ਮਿਲੀ ਹੈ।
ਸਮਰ ਹਿੱਲ ਖੇਤਰ ‘ਚ ਜ਼ਮੀਨ ਖਿਸਕਣ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਖੋਜੀ ਕੁੱਤੇ ਤੇ ਬਚਾਅ ਦਲ ਮੌਕੇ ‘ਤੇ ਮੌਜੂਦ ਹੈ। ਪੱਛਮੀ ਏਅਰ ਕਮਾਂਡ ਦੇ ਇਕ ਚਿਨੂਕ ਹੈਲੀਕਾਪਟਰ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੇੜੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ 18 ਭਾਰਤੀ ਫੌਜ ਦੇ ਜਵਾਨਾਂ ਤੇ ਇਕ 3 ਟਨ ਮਿੰਨੀ ਡੋਜ਼ਰ ਨੂੰ ਏਅਰਲਿਫਟ ਕੀਤਾ। ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਇਮਾਰਤਾਂ ਅਤੇ ਸੰਪਤੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਮੰਗਲਵਾਰ ਨੂੰ ਸ਼ਿਮਲਾ ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਜ਼ਮੀਨ ਖਿਸਕਣ ਨਾਲ 5 ਤੋਂ 7 ਘਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ। ਅਧਿਕਾਰੀਆਂ ਮੁਤਾਬਿਕ ਕੁਝ ਵਸਨੀਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਅਤੇ ਸੁਰੱਖਿਆ ਫੋਰਸਾਂ ਤੇ ਸੂਬਾ ਪੁਲਿਸ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ।
ਉਧਰ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਫ਼ਤ ਪ੍ਰਬੰਧਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਮੰਗਲਵਾਰ ਨੂੰ ਉੱਚ-ਪਾਵਰ ਕਮੇਟੀ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਵਿਚ ਮੀਂਹ ਵਿੱਚ 157 ਫੀਸਦੀ ਵਾਧੇ ਕਾਰਨ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੁੱਲ 1,220 ਬੰਦ ਪਈਆਂ ਸੜਕਾਂ ਵਿੱਚੋਂ 400 ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਜਲਦੀ ਬਹਾਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਪ੍ਰਸ਼ਾਸਨ ਨੇ ਕਿਹਾ ਕਿ ਸਾਡਾ ਮੁੱਖ ਫੋਕਸ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣਾ ਹੈ। ਸਾਰੀਆਂ ਏਜੰਸੀਆਂ ਜਾਨਾਂ ਬਚਾਉਣ ਲਈ ਕੰਮ ਕਰ ਰਹੀਆਂ ਹਨ। ਇਲਾਕੇ ‘ਚੋਂ ਕਰੀਬ 10-15 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ।
शिमला में पहाड़ खिसकने से चपेट में आए कई भवन pic.twitter.com/kOI5rPUcjR
— Mohammad Aqib Khan / عاقب / आक़िब (@aqibjournalist) August 15, 2023
Seeing these devastating visuals of landslides unfold in Himachal Pradesh is painful beyond words.
Prayers for the safety and well being of everyone🙏 #ShimlaLandslide #HimachalDisaster pic.twitter.com/bA2fC710OH
— Naveen Jindal (@MPNaveenJindal) August 16, 2023