Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
16
ਜਥੇਦਾਰ ਸਾਹਿਬ ਨੇ ਯਾਦ ਕਰਵਾਈ ਲੋਕਾਂ ਨੂੰ ਆਜ਼ਾਦੀ ਦੀ ਕੀਮਤ, ਕਿਹਾ- ਵੰਡ ਸਮੇਂ 10 ਲੱਖ ਲੋਕ ਮਾਰੇ ਗਏ ਤੇ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ
Latest News
National
Politics
Punjab
ਜਥੇਦਾਰ ਸਾਹਿਬ ਨੇ ਯਾਦ ਕਰਵਾਈ ਲੋਕਾਂ ਨੂੰ ਆਜ਼ਾਦੀ ਦੀ ਕੀਮਤ, ਕਿਹਾ- ਵੰਡ ਸਮੇਂ 10 ਲੱਖ ਲੋਕ ਮਾਰੇ ਗਏ ਤੇ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ
August 16, 2023
Voice of Punjab
ਜਥੇਦਾਰ ਸਾਹਿਬ ਨੇ ਯਾਦ ਕਰਵਾਈ ਲੋਕਾਂ ਨੂੰ ਆਜ਼ਾਦੀ ਦੀ ਕੀਮਤ, ਕਿਹਾ- ਵੰਡ ਸਮੇਂ 10 ਲੱਖ ਲੋਕ ਮਾਰੇ ਗਏ ਤੇ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ
ਅੰਮ੍ਰਿਤਸਰ (ਵੀਓਪੀ ਬਿਊਰੋ) ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਜ ਸਾਰਾ ਭਾਰਤ ਦੇਸ਼ ਅਤੇ ਪਰਦੇਸਾਂ ਵਿਚ ਵੱਸਦੇ ਭਾਰਤੀ ਆਪਣੀਆਂ ਗੱਡੀਆਂ ਅਤੇ ਘਰਾਂ ‘ਤੇ ਤਿਰੰਗੇ ਝੰਡੇ ਲਾ ਕੇ ਅਜ਼ਾਦੀ ਦੀ ਖੁਸ਼ੀ ਮਨਾ ਰਹੇ ਹਨ। ਅੱਜ ਤੋਂ 76 ਸਾਲ ਪਹਿਲਾਂ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋਇਆ ਸੀ ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆਇਆ ਸੀ।
ਹਿੰਦੁਸਤਾਨ ਵਿਚੋਂ ਮਜ਼੍ਹਬ ਦੇ ਆਧਾਰ ‘ਤੇ ਇਕੋ ਧਰਤੀ ਦੀ ਹਿੱਕ ‘ਤੇ ਲਕੀਰਾਂ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੇ ਜਨਮ ਦੇ ਬਦਲੇ 10 ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਅਤੇ ਡੇਢ ਕਰੋੜ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਹਰ ਸਾਲ ਭਾਰਤ ਤੇ ਪਾਕਿਸਤਾਨ ਦੇ ਲੋਕ ਆਜ਼ਾਦੀ ਦੇ ਦਿਹਾੜੇ ਦੇ ਜਸ਼ਨ ਤਾਂ ਮਨਾਉਂਦੇ ਹਨ ਪਰ ਅਸੀਂ ਸੋਚੀਏ ਕਿ ਅੱਜ ਦੇ ਦਿਨ ਪੰਜਾਬ ਲਹੂ-ਲੁਹਾਨ ਹੋਇਆ ਸੀ ਤੇ 10 ਲੱਖ ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ, ਅੱਜ ਦੇ ਦਿਨ ਉਨ੍ਹਾਂ ਮਾਰੇ ਗਏ ਲੋਕਾਂ ਨੂੰ ਕੋਈ ਯਾਦ ਕਿਉਂ ਨਹੀਂ ਕਰ ਰਿਹਾ? ਸਭ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ ਤੇ ਇਹ ਕਿੰਨੀ ਕਿ ਹੈ ਰਾਜ-ਭਾਗ ਮਾਣ ਰਹੇ ਲੋਕ ਵੀ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਅਤੇ ਉਜਾੜੇ ਗਏ ਲੋਕਾਂ ਲਈ ਦੋ ਸ਼ਬਦ ਸ਼ਰਧਾਂਜਲੀ ਦੇ ਵੀ ਨਹੀ ਆਖਦੇ।
ਆਉ 1947 ਦੀ ਵੰਡ ਵੇਲੇ ਮਾਰੇ ਗਏ ਪੰਜਾਬੀਆਂ, ਸਿੱਖ ਕੌਮ ਤੋਂ ਵਿਛੁੜੇ ਜਾਨੋਂ ਪਿਆਰੇ ਗੁਰਧਾਮਾਂ ਨਨਕਾਣਾ ਸਾਹਿਬ, ਡੇਹਰਾ ਸਾਹਿਬ ਲਾਹੌਰ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੇ ਗੁਰਧਾਮਾਂ ਨੂੰ ਯਾਦ ਕਰਕੇ ਅਤੀਤ ਵਿੱਚ ਨਜ਼ਰ ਮਾਰੀਏ ਕਿ ਅਸੀਂ ਆਪਣਾ ਕਿੰਨਾ ਕੁਝ ਪਿੱਛੇ ਛੱਡ ਆਏ ਹਾਂ। ਆਓ! ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਲੱਖਾਂ ਬੇਗੁਨਾਹਾਂ ਨੂੰ ਯਾਦ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਮੁੜ ਕਦੇ ਵੀ ਸੌੜੀ ਰਾਜਨੀਤੀ ਦੀ ਭੇਟ ਬੇਗੁਨਾਹ ਲੋਕਾਈ ਨਾ ਚੜ੍ਹੇ ਅਤੇ ਸਭ ਲੋਕਾਈ ਸੁਖਾਲੀ ਵੱਸੇ।
Post navigation
ਪੌਂਗ ਡੈਮ ‘ਚ ਵਧਿਆ ਪਾਣੀ ਦਾ ਪੱਧਰ, ਪੰਜਾਬ ਦੇ ਪੰਜ ਜ਼ਿਲਿਆਂ ‘ਚ ਹਾਈ ਅਲਰਟ, ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ
ਹੜ੍ਹ ਵਰਗੀ ਸਥਿਤੀ ਫਿਰ ਤੋਂ ਪੈਦਾ ਹੋਣ ਦਾ ਡਰ, ਇਸ ਜ਼ਿਲ੍ਹੇ ‘ਚ ਡੀ. ਸੀ. ਨੇ ਜਾਰੀ ਕਰ ਦਿੱਤੇ ਹੈਲਪਲਾਈਨ ਨੰਬਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us