ਭਗਵਾਨ ਨੂੰ ਖੁਸ਼ ਕਰਨ ਲਈ ਕਟਰ ਮਸ਼ੀਨ ਨਾਲ ਵੱਢ ਲਈ ਧੌਣ, ਜੈਕਾਰੇ ਲਾਉਂਦਾ ਡਿੱਗਾ ਹੇਠਾਂ

ਭਗਵਾਨ ਨੂੰ ਖੁਸ਼ ਕਰਨ ਲਈ ਕਟਰ ਮਸ਼ੀਨ ਨਾਲ ਵੱਢ ਲਈ ਧੌਣ, ਜੈਕਾਰੇ ਲਾਉਂਦਾ ਡਿੱਗਾ ਹੇਠਾਂ

ਵੀਓਪੀ ਬਿਊਰੋ, ਲਲਿਤਪੁਰ-ਭਗਵਾਨ ਨੂੰ ਖੁਸ਼ ਕਰਨ ਲਈ ਲੋਕ ਕੀ-ਕੀ ਕਰ ਗੁਜ਼ਰਦੇ ਹਨ। ਇਕ ਨਵੇਂ ਮਾਮਲੇ ਵਿਚ ਇਕ ਵਿਅਕਤੀ ਨੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਕਟਰ ਮਸ਼ੀਨ ਨਾਲ ਆਪਣੀ ਧੌਣ ਵੱਢ ਲਈ। ਉਹ ਭੋਲੇਨਾਥ ਦੇ ਜੈਕਾਰੇ ਲਾਉਂਦਾ ਹੋਇਆ ਜ਼ਮੀਨ ਉਤੇ ਡਿੱਗ ਗਿਆ। ਸੂਚਨਾ ਮਿਲਦਿਆਂ ਹੀ ਪੁੱਜੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਰਘੂਨਾਥਪੁਰਾ ਪਿੰਡ ਦਾ ਹੈ। ਜਿਥੇ ਦੇ ਵਾਸੀ ਦੀਪਕ ਕੁਸ਼ਵਾਹਾ (30) ਮੰਗਲਵਾਰ ਸਵੇਰੇ ਕਰੀਬ 4 ਵਜੇ ਪਿੰਡ ਦੇ ਇਕ ਮੰਦਰ ਵਿਚ ਗਿਆ। ਜਿਥੇ ਉਸ ਨੇ ਭਗਵਾਨ ਭੋਲੇਨਾਥ ਦੀ ਮੂਰਤੀ ਦੇ ਸਾਹਮਣੇ ਦਰੱਖਤ ਕੱਟਣ ਵਾਲੀ ਮਸ਼ੀਨ ਨਾਲ ਆਪਣੀ ਧੌਣ ਵੱਢ ਲਈ ਅਤੇ ਜੈਕਾਰੇ ਲਾਉਣ ਲੱਗਾ। ਝਾਂਸੀ ਮੈਡੀਕਲ ਕਾਲਜ ਦੇ ਡਾਕਟਰਾਂ ਮੁਤਾਬਕ ਦੀਪਕ ਦੀ ਹਾਲਤ ਕਾਫੀ ਨਾਜ਼ੁਕ ਹੈ। ਅਜੇ ਕੁਝ ਕਿਹਾ ਨਹੀਂ ਜਾ ਸਕਦਾ।


ਦੀਪਕ ਦੇ ਪਿਤਾ ਪਲਟੂਰਾਮ ਕੁਸ਼ਵਾਹਾ ਨੇ ਦੱਸਿਆ ਕਿ ਦੀਪਕ ਦੇ 2 ਬੇਟੇ ਹਨ ਅਤੇ ਉਹ ਮਜ਼ਦੂਰੀ ਕਰ ਕੇ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਪਿਤਾ ਨੇ ਦੱਸਿਆ ਕਿ ਦੀਪਕ ਭਗਵਾਨ ਭੋਲੇਨਾਥ ਦਾ ਭਗਤ ਹੈ। ਉਹ ਕਾਫੀ ਸਮੇਂ ਤੋਂ ਭਗਵਾਨ ਭੋਲੇਨਾਥ ਦੀ ਪੂਜਾ ਵਿਚ ਲੀਨ ਰਹਿੰਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਦੀਪਕ ਕਹਿ ਰਿਹਾ ਸੀ ਕਿ ਉਹ ਆਪਣੀ ਧੌਣ ਵੱਢ ਕੇ ਭਗਵਾਨ ਭੋਲੇਨਾਥ ਨੂੰ ਖੁਸ਼ ਕਰੇਗਾ। ਉਨ੍ਹਾਂ ਦੀਪਕ ਨੂੰ ਕਾਫੀ ਸਮਝਾਇਆ ਪਰ ਉਹ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸੀ। ਉਥੇ ਹੀ ਦੀਪਕ ਦੇ ਚਾਚਾ ਪ੍ਰਸਾਦੀ ਦਾ ਕਹਿਣਾ ਹੈ ਕਿ ਭਤੀਜਾ ਬੋਲਦਾ ਸੀ ਕਿ ਮੈਂ ਭਗਵਾਨ ਸ਼ੰਕਰ ਜੀ ਦੇ ਦਰਸ਼ਨ ਕਰਨੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਪਕ ਇਕ ਨੋਟਬੁੱਕ ਵਿਚ ਵੀ ਭਗਵਾਨ ਸ਼ਿਵ ਨਾਲ ਜੁੜੇ ਮੰਤਰ ਲਿਖਦਾ ਸੀ। ਇਸੇ ਨੋਟਬੁੱਕ ਵਿਚ ਉਸ ਨੇ ਲਿਖਿਆ ਕਿ ਉਹ ਭਗਵਾਨ ਭੋਲੇਨਾਥ ਨੂੰ ਸੀਸ ਅਰਪਿਤ ਕਰੇਗਾ।ਉਪਰੰਤ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

error: Content is protected !!