ਜ਼ਮੀਨ ਲਈ ਘਰ-ਜਵਾਈ ਨੇ ਹੀ ਕਰਵਾਇਆ ਪਤਨੀ ਤੇ ਸੱਸ ਦਾ ਕਤਲ, ਖੁਦ ਵੀ ਜ਼ਖਮੀ ਹੋ ਕੇ ਰਚਿਆ ਸੀ ਡਰਾਮਾ

ਜ਼ਮੀਨ ਲਈ ਘਰ-ਜਵਾਈ ਨੇ ਹੀ ਕਰਵਾਇਆ ਪਤਨੀ ਤੇ ਸੱਸ ਦਾ ਕਤਲ, ਖੁਦ ਵੀ ਜ਼ਖਮੀ ਹੋ ਕੇ ਰਚਿਆ ਸੀ ਡਰਾਮਾ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਜ਼ਿਲੇ ਦੇ ਪਿੰਡ ਸੇਖਾ ‘ਚ ਮੰਗਲਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਘਰ ‘ਚ ਦਾਖਲ ਹੋ ਕੇ ਹਰਬੰਸ ਕੌਰ ਅਤੇ ਉਸ ਦੀ ਬੇਟੀ ਪਰਮਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਦੌਰਾਨ ਜਵਾਈ ਰਾਜਦੀਪ ਸਿੰਘ ਨੂੰ ਜ਼ਖਮੀ ਕਰ ਦਿੱਤਾ। ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਸੁਲਝਾ ਲਿਆ ਹੈ।ਘਟਨਾ ਵਿੱਚ ਜ਼ਖ਼ਮੀ ਹੋਇਆ ਜਵਾਈ ਰਾਜਦੀਪ ਸੱਸ ਤੇ ਪਤਨੀ ਦਾ ਕਾਤਲ ਨਿਕਲਿਆ।

ਪੁਲੀਸ ਨੂੰ ਸ਼ੱਕ ਸੀ ਕਿ ਜ਼ਖ਼ਮੀ ਰਾਜਦੀਪ ਦੇ ਬਿਆਨ ਘਟਨਾ ਨਾਲ ਮੇਲ ਨਹੀਂ ਖਾਂਦੇ। ਉਸ ਨੇ ਮੁਲਜ਼ਮ ਰਾਜਦੀਪ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਐਸਐਸਪੀ ਬਰਨਾਲਾ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ। 

ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਹੈ ਅਤੇ ਮੁਲਜ਼ਮ ਰਾਜਦੀਪ ਸਿੰਘ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ।

error: Content is protected !!