ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨ ਨੇ ਲੋਹਾਰਾਂ ਵਿਖੇ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ

ਜਲੰਧਰ (ਰੀਤਿਕਾ) ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ 18 ਅਗਸਤ, 2023 ਨੂੰ ‘ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ’ ਕਰਵਾਇਆ। ਪਵਿੱਤਰ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸ਼ਰਧਾ ਭਾਵਨਾ ਨਾਲ ਕੈਂਪਸ ਵਿਖੇ ਲਿਆਂਦਾ ਗਿਆ।

ਮੱਥਾ ਟੇਕਣ ਲਈ ਪਤਵੰਤੇ-ਸੱਜਣ ਡਾ: ਅਨੂਪ ਬੌਰੀ(ਚੇਅਰਮੈਨ—ਇੰਨੋਸੈਂਟ ਹਾਰਟਸ ਗਰੁੱਪ), ਡਾ: ਚੰਦਰ ਬੌਰੀ(ਮੈਨੇਜਿੰਗ ਡਾਇਰੈਕਟਰ ਸਿਹਤ ਸੇਵਾਵਾਂ), ਸ਼੍ਰੀਮਤੀ ਸ਼ੈਲੀ ਬੌਰੀ(ਕਾਰਜਕਾਰੀ ਡਾਇਰੈਕਟਰ- ਸਕੂਲਜ ਐਡਮਿਨ), ਐਚ.ਆਰ., ਸ਼੍ਰੀਮਤੀ ਅਰਾਧਨਾ ਬੌਰੀ (ਕਾਰਜਕਾਰੀ ਡਾਇਰੈਕਟਰ- ਵਿੱਤ,ਕਾਲਜ ਅਤੇ ਸਿਹਤ), ਡਾ: ਪਲਕ ਬੌਰੀ (ਡਾਇਰੈਕਟਰ-ਸੀ.ਐੱਸ.ਆਰ.), ਸ਼੍ਰੀ ਰਾਹੁਲ ਜੈਨ(ਉਪ ਨਿਰਦੇਸ਼ਕ- ਸਕੂਲ ਅਤੇ ਕਾਲਜ), ਡਾ:ਗਗਨਦੀਪ ਕੌਰ(ਆਫੀਸ਼ੀਏਟਿੰਗ ਇੰਚਾਰਜ ਅਤੇ ਐੱਚ.ਓ.ਡੀ. ਮੈਨੇਜਮੈਂਟ ਡਿਪਾਰਟਮੈਂਟ),ਡਾ: ਧੀਰਜ ਬਨਾਤੀ(ਉਪ ਨਿਰਦੇਸ਼ਕ- ਪਸਾਰ, ਮਾਨਤਾ, ਯੋਜਨਾਬੰਦੀ, ਲਾਗੂਕਰਨ, ਸੀ.ਐੱਸ.ਆਰ.), ਕੁਮਾਰੀ ਸ਼ਾਲੂ ਸਹਿਗਲ (ਪ੍ਰਿੰਸੀਪਲ, ਆਈ.ਐੱਚ.ਐੱਸ., ਲੋਹਾਰਾਂ, ਸ਼੍ਰੀ ਨਵੀਨ ਧਵਨ (ਵਾਈਸ ਪ੍ਰਿੰਸੀਪਲ,ਆਈ.ਐੱਚ.ਐੱਸ. ਲੋਹਾਰਾਂ), ਐਚ.ਓ.ਡੀਜ਼, ਟੀਚਿੰਗ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ।

ਪਾਠ ਉਪਰੰਤ ਸ਼ਬਦ-ਕੀਰਤਨ ਹੋਇਆ ਅਤੇ ਪ੍ਰਸ਼ਾਦ ਵੰਡਿਆ ਗਿਆ। ਇਸ ਤੋਂ ਬਾਅਦ ਸਾਰਿਆਂ ਨੇ ਰਿਫਰੈਸ਼ਮੈਂਟ ਲਈ।
