ਇਸ ਕਾਰਨ ਪਿਤਾ ਨੇ ਤਿੰਨ ਸਾਲਾ ਦੇ ਮਾਸੂਮ ਦੀ ਗਲਾ ਘੁਟ ਕੇ ਕੀਤੀ ਸੀ ਹੱਤਿਆ, ਕਿਹਾ,-ਮੈਂ ਨਹੀਂ ਸੀ ਚਾਹੁੰਦਾ ਮੇਰਾ ਪੁੱਤ…

ਇਸ ਕਾਰਨ ਪਿਤਾ ਨੇ ਤਿੰਨ ਸਾਲਾ ਦੇ ਮਾਸੂਮ ਦੀ ਗਲਾ ਘੁਟ ਕੇ ਕੀਤੀ ਸੀ ਹੱਤਿਆ, ਕਿਹਾ,-ਮੈਂ ਨਹੀਂ ਸੀ ਚਾਹੁੰਦਾ ਮੇਰਾ ਪੁੱਤ…


ਵੀਓਪੀ ਬਿਊਰੋ, ਤਰਨਤਾਰਨ : ਬੀਤੇ ਦਿਨੀਂ ਇਕ 3 ਸਾਲਾ ਮਾਸੂਮ ਗੁਰਸੇਵਕ ਸਿੰਘ ਦੀ ਉਸ ਦੇ ਪਿਤਾ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਉਸ ਨੇ ਮਾਸੂਮ ਦਾ ਰੱਸੀ ਨਾਲ ਗਲਾ ਘੁੱਟ ਕੇ ਲਾਸ਼ ਸੂਏ ਵਿਚ ਸੁੱਟ ਦਿੱਤੀ ਸੀ। ਪੁਲਿਸ ਵਾਲਿਆਂ ਗੁਮਰਾਹ ਕਰਨ ਲਈ ਕਿਡਨੈਪਿੰਗ ਦਾ ਮਾਮਲਾ ਬਣਾ ਦਿੱਤਾ ਸੀ ਪਰ ਬਾਅਦ ਵਿਚ ਖੁਲਾਸਾ ਹੋਇਆ ਸੀ ਕਿ ਪਿਤਾ ਨੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹਾਲੇ ਤਕ ਇਸ ਮਾਮਲੇ ਵਿਚ ਇਹ ਖੁਲਾਸਾ ਨਹੀਂ ਹੋਇਆ ਸੀ ਕਿ ਉਹ ਕਿਹੜੇ ਕਾਰਨ ਹਨ, ਜਿਸ ਲਈ ਪਿਤਾ ਨੇ ਹੀ ਆਪਣੇ ਦਿਲ ਦੇ ਟੁੱਕੜੇ ਦੀ ਹੱਤਿਆ ਕਰ ਦਿੱਤੀ।


ਸ਼ੁੱਕਰਵਾਰ ਪੁਲਸ ਵਲੋਂ ਮੁਲਜ਼ਮ ਪਿਤਾ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਪੁਲਿਸ ਹਿਰਾਸਤ ’ਚ ਮੁਲਜ਼ਮ ਦੀ ਇਕ ਨਿੱਜੀ ਟੀਵੀ ਚੈਨਲ ਦੇ ਪੱਤਰਕਾਰ ਵਲੋਂ ਇੰਟਰਵਿਊ ਲਈ ਗਈ।
ਮੁਲਜ਼ਮ ਨੇ ਦੱਸਿਆ ਕਿ ਉਸ ਵਲੋਂ ਆਪਣੇ ਛੋਟੇ ਬੇਟੇ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਉਸਦੀ ਪਰਵਰਿਸ਼ ਨਹੀਂ ਕਰ ਸਕਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਸ ਦੀਆਂ ਅੱਖਾਂ ਉੱਪਰ ਪਰਦਾ ਪੈ ਗਿਆ ਜਿਸ ਕਰਕੇ ਉਸ ਵਲੋਂ ਕਤਲ ਕਰ ਦਿੱਤਾ ਗਿਆ। ਕਾਤਲ ਪਿਓ ਨੇ ਕਿਹਾ ਕਿ ਮੈਂ ਦਿਹਾੜੀ ਕਰਦਾ ਹਾਂ। ਮੇਰੇ ਕੋਲ ਮੁਸ਼ਕਲ ਨਾਲ 2 ਕਿੱਲੇ ਜ਼ਮੀਨ ਹੈ।

ਕੁਝ ਦਿਨ ਪਹਿਲਾਂ ਮੈਂ ਘਰ ਆਇਆ ਤਾਂ ਪੁੱਤ ਨੇ ਕਿਹਾ ਕਿ ਮੈਂ ਵੀ ਦਿਹਾੜੀ ਕਰਾਂਗਾ। ਇਸ ਤੋਂ ਬਾਅਦ ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਆਪਣ ਪੁੱਤ ਨੂੰ ਬਹੁਤ ਕਰਦਾ ਹਾਂ ਪਰ ਇਹ ਗੱਲ ਵਾਰ-ਵਾਰ ਮੇਰੇ ਦਿਮਾਗ ਵਿਚ ਆਉਂਦੀ ਰਹੀ ਕਿ ਮੇਰਾ ਪੁੱਤ ਦਿਹਾੜੀ ਕਰੇਗਾ। ਪਹਿਲਾਂ ਮੈਂ ਆਪ ਮਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਪੁੱਤ ਨੂੰ ਮਾਰ ਦਿੱਤਾ। ਮੇਰੇ ਕੋਲੋਂ ਵੱਡੀ ਗ਼ਲਤੀ ਹੋ ਗਈ ਮੈਂ ਇਹ ਕੀ ਕਰ ਬੈਠਾ। ਮਾਣਯੋਗ ਅਦਾਲਤ ਵਲੋਂ ਸ਼ੁੱਕਰਵਾਰ ਮੁਲਜ਼ਮ ਨੂੰ ਜੂਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

error: Content is protected !!